ਹਾਲੀਵੁੱਡ ਸਿਤਾਰਿਆਂ ਨੂੰ ਸਰੀਰਕ ਦਿਖਾਵੇ ਲਈ ਲੈਣਾ ਹੈ ਇਸ ਅਦਾਕਾਰਾ ਨੂੰ ਨਾਪਸੰਦ

Thursday, Dec 31, 2015 - 11:04 AM (IST)

ਹਾਲੀਵੁੱਡ ਸਿਤਾਰਿਆਂ ਨੂੰ ਸਰੀਰਕ ਦਿਖਾਵੇ ਲਈ ਲੈਣਾ ਹੈ ਇਸ ਅਦਾਕਾਰਾ ਨੂੰ ਨਾਪਸੰਦ

ਲੰਡਨ : ਅਦਾਕਾਰਾ ਜੈਨੀਫਰ ਲਾਰੇਂਸ ਨੇ ਹਾਲੀਵੁੱਡ ''ਚ ਕਲਾਕਾਰਾਂ ਨੂੰ ਉਨ੍ਹਾਂ ਦੀ ਭੂਮਿਕਾ ਸਮਰੱਥਾ ਦੇ ਬਿਨਾਂ ਉਨ੍ਹਾਂ ਨੂੰ ਸਿਰਫ ਫਿਲਮਾਂ ''ਚ ਦਿਖਾਵੇ ਲਈ ਲੈਣ ਦੀ ਸਖਤ ਆਲੋਚਨਾ ਕੀਤੀ। ਫੀਮੇਲ ਫਰਸਟ ਦੀ ਖ਼ਬਰ ਅਨੁਸਾਰ ''ਹੰਗਰ ਗੇਮਸ'' ਦੀ 25 ਸਾਲਾ ਕਲਾਕਾਰ ਜੈਨੀਫਰ ਨੇ ਕਿਹਾ ਕਿ ਲੋਕਾਂ ਨੂੰ ਕਲਾਕਾਰਾਂ ਦੇ ਭਾਰ ਤੇ ਆਕਾਰ ''ਤੇ ਗੌਰ ਨਹੀਂ ਕਰਨਾ ਚਾਹੀਦਾ, ਸਗੋਂ ਇਕ ਪੇਸ਼ਕਾਰੀ ਦੇ ਰੂਪ ''ਚ ਉਨ੍ਹਾਂ ਦੀ ਨਿਪੁੰਨਤਾ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, '''' ਸਾਡੇ ਕਿੱਤੇ ''ਚ ਸਾਰਾ ਧਿਆਨ ਜੋ ਭਾਰ ਤੇ ਆਕਾਰ ''ਤੇ ਦਿੱਤਾ ਜਾਂਦਾ ਹੈ , ਉਹ ਮੈਨੂੰ ਪਸੰਦ ਨਹੀਂ। ''''  
ਉਨ੍ਹਾਂ ਕਿਹਾ, ''''ਇਹ ਮਹੱਤਵਪੂਰਨ ਹੈ ਕਿ ਇਕ ਅਦਾਕਾਰਾ ਦੇ ਤੌਰ ''ਤੇ ਪਹਿਲਾਂ ਤੁਸੀਂ ਖੁਦ ਨੂੰ ਸਥਾਪਿਤ ਕਰੋ, ਇਸ ਤੋਂ ਬਾਅਦ ਆਪਣੀ ਨਿਪੁੰਨਤਾ ਨੂੰ ਨਾ ਕਿ ਆਪਣੀ ਸਰੀਰਕ ਦਿੱਖ ਨੂੰ।'''' ਲਾਰੈਂਸ ਨੇ ਫਿਲਮ ਇੰਡਸਟਰੀ ''ਚ ਲਿੰਗ ਦੇ ਅਧਾਰ ''ਤੇ ਮਿਹਨਤਾਨੇ ''ਚ ਵਿਤਕਰੇ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੇ ਉਹ ਕੰਮ ਕੀਤਾ, ਜੋ ਉਨ੍ਹਾਂ ਨੂੰ ਪਸੰਦ ਸੀ ਪਰ ਇਸ ਦੇ ਲਈ ਸਹੀ ਮਿਹਨਤਾਨਾ ਨਹੀਂ ਮਿਲਿਆ।


Related News