300 ਕਰੋੜ ’ਚ ਬਣਨ ਜਾ ਰਹੀ ਹੈ ‘ਰਾਮਾਇਣ’ ’ਤੇ ਫ਼ਿਲਮ, ਰਿਤਿਕਾ-ਦੀਪਿਕਾ ਨਿਭਾਉਣਗੇ ਰਾਮ ਤੇ ਸੀਤਾ ਦਾ ਕਿਰਦਾਰ

01/29/2021 6:13:18 PM

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਪਹਿਲਾਂ ਕਈ ਵਾਰ ‘ਰਾਮਾਇਣ’ ’ਤੇ ਆਧਾਰਿਤ ਫ਼ਿਲਮਾਂ ਬਣਾ ਚੁੱਕੀ ਹੈ। ਫ਼ਿਲਮ ਨਿਰਦੇਸ਼ਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਇਸ ਕਹਾਣੀ ਨੂੰ ਦਰਸ਼ਕਾਂ ਸਾਹਮਣੇ ਰੱਖਿਆ ਹੈ ਪਰ ਹੁਣ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਫ਼ਿਲਮ ਨਿਰਮਾਤਾ ਮਧੂ ਮੇਂਟਾਨਾ ਰਾਮਾਇਣ ’ਤੇ ਇਕ ਬਹੁਤ ਵੱਡੀ ਫ਼ਿਲਮ ਬਣਾਉਣ ਜਾ ਰਹੇ ਹਨ।

ਬਾਲੀਵੁੱਡ ਸੂਤਰਾਂ ਮੁਤਾਬਕ ਮਧੂ ਮੇਂਟਾਨਾ ਨੇ ਇਸ ਫ਼ਿਲਮ ’ਤੇ 300 ਕਰੋੜ ਰੁਪਏ ਲਗਾਉਣ ਦਾ ਫ਼ੈਸਲਾ ਲਿਆ ਹੈ। ਉਥੇ ਹੁਣ ਪਤਾ ਲੱਗਾ ਹੈ ਕਿ ਫ਼ਿਲਮ ’ਚ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਮਧੂ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਨਿਤੀਸ਼ ਤਿਵਾਰੀ ਕਰਨ ਜਾ ਰਹੇ ਹਨ। ਨਿਤੀਸ਼ ਤਿਵਾਰੀ ‘ਦੰਗਲ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਖ਼ਬਰਾਂ ਮੁਤਾਬਕ ਮਧੂ ਮੇਂਟਾਨਾ ਲਈ ਫ਼ਿਲਮ ‘ਰਾਮਾਇਣ’ ਉਸ ਦਾ ਇਕ ਡ੍ਰੀਮ ਪ੍ਰਾਜੈਕਟ ਹੈ। ਜਾਣਕਾਰੀ ਮੁਤਾਬਕ ਇਸ ਫ਼ਿਲਮ ਨੂੰ 3ਡੀ ’ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ’ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਮਧੂ ਮੇਂਟਾਨਾ ਨੇ ਕੁਝ ਰਿਸਰਚ ਸਕਾਲਰਜ਼ ਨੂੰ ‘ਰਾਮਾਇਣ’ ’ਤੇ ਰਿਸਰਚ ਤੇ ਫੈਕਟ ਇਕੱਠੇ ਕਰਨ ਦਾ ਕੰਮ ਸੌਂਪ ਦਿੱਤਾ ਹੈ।

ਉਥੇ ਜਿਵੇਂ ਕਿ ‘ਰਾਮਾਇਣ’ ਇਕ ਬਹੁਤ ਵੱਡਾ ਮਹਾ ਕਾਵਿ ਹੈ, ਜਿਸ ਨੂੰ 3 ਘੰਟਿਆਂ ਦੀ ਫ਼ਿਲਮ ’ਚ ਸਮੇਟਣਾ ਸੌਖਾ ਨਹੀਂ ਹੈ, ਇਸ ਲਈ ਮਧੂ ਮੇਂਟਾਨਾ ਨੇ ਇਸ ਫ਼ਿਲਮ ਨੂੰ 2 ਭਾਗਾਂ ’ਚ ਪਰਦੇ ’ਤੇ ਉਤਾਰਨ ਦਾ ਫ਼ੈਸਲਾ ਲਿਆ ਹੈ।

ਨੋਟ– ‘ਰਾਮਾਇਣ’ ’ਤੇ ਬਣ ਰਹੀ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News