ਮਹਾਸ਼ਿਵਰਾਤਰੀ ''ਤੇ ਪੂਜਾ ਕਰਨ ਸ਼ਿਵ ਮੰਦਰ ਪਹੁੰਚੇ ਰਿਤਿਕ ਰੌਸ਼ਨ ਦੇ ਮਾਤਾ-ਪਿਤਾ, ਦੇਖੋ ਤਸਵੀਰਾਂ

03/01/2022 4:11:19 PM

ਮੁੰਬਈ- ਅੱਜ ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਧੂਮ ਮਚੀ ਹੋਈ ਹੈ। ਭੋਲੇਨਾਥ ਦੇ ਭਗਤ ਉਨ੍ਹਾਂ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ ਅਤੇ ਮੰਦਰਾਂ 'ਚ ਜਾ ਕੇ ਪੂਜਾ-ਅਰਚਨਾ ਕਰ ਰਹੇ ਹਨ। ਉਧਰ ਹਰ ਸਾਲ ਦੀ ਤਰ੍ਹਾਂ ਮਹਾਸ਼ਿਵਰਾਤਰੀ ਦੇ ਮੌਕੇ ਇਸ ਸਾਲ ਵੀ ਰਿਤਿਕ ਰੌਸ਼ਨ ਦੇ ਮਾਤਾ-ਪਿਤਾ ਸ਼ਿਵ ਮੰਦਰ 'ਚ ਪੂਜਾ ਅਰਚਨਾ ਕਰਨ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। 


ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਕੇਸ਼ ਰੌਸ਼ਨ ਅਤੇ ਉਨ੍ਹਾਂ ਦੀ ਪਤਨੀ ਪਿੰਕੀ ਦੋਵੇਂ ਇਕੱਠੇ ਸ਼ਿਵਜੀ ਦੀ ਪੂਜਾ ਕਰ ਰਹੇ ਹਨ ਅਤੇ ਸ਼ਿਵਲਿੰਗ 'ਤੇ ਜਲ ਚੜ੍ਹਾ ਰਹੇ ਹਨ। 


ਇਸ ਦੌਰਾਨ ਪਿੰਕੀ ਪਿੰਕ ਸੂਟ 'ਚ ਖੂਬਸੂਰਤ ਲੱਗ ਰਹੀ ਹੈ, ਜਦੋਂਕਿ ਰੋਸ਼ਨ ਵ੍ਹਾਈਟ ਆਊਟਫਿੱਟ 'ਚ ਦਿਖ ਰਹੀ ਹੈ। 


ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਪੁੱਤਰ ਰਿਤਿਕ ਰੌਸ਼ਨ ਕਿਤੇ ਨਜ਼ਰ ਨਹੀਂ ਆਏ। 


ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਸਬਾ ਆਜ਼ਾਦ ਦੇ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਹਨ। ਸਬਾ ਦੀ ਰਿਤਿਕ ਦੇ ਪਰਿਵਾਰ ਦੇ ਨਾਲ ਚੰਗੀ ਬਾਂਡਿੰਗ ਰਹੀ ਹੈ। 


ਦੋਵਾਂ ਨੂੰ ਕਈ ਵਾਰ ਡਿਨਰ ਅਤੇ ਲੰਚ ਡੇਟ 'ਤੇ ਇਕੱਠੇ ਦੇਖਿਆ ਗਿਆ ਹੈ ਜਿਸ ਤੋੰ ਬਾਅਦ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਆ ਜਾਂਦੇ ਹਨ। 


ਵਰਕਫਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਅਗਲੀ ਵਾਰ 'ਵਿਕਰਮ ਵੇਧਾ' ਫਿਲਮ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਦੇ ਕੋਲ 'ਕ੍ਰਿਸ਼ 4' ਅਤੇ 'ਫਾਈਟਰ' ਵੀ ਹੈ। 
 

Aarti dhillon

This news is Content Editor Aarti dhillon