ਕੰਗਨਾ ਨਾਲ ਈ-ਮੇਲ ਵਿਵਾਦ ਦੇ ਮਾਮਲੇ ''ਚ ਰਿਤਿਕ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਭੇਜੇਗੀ ਸੰਮਨ

02/25/2021 3:02:30 PM

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਸੰਮਨ ਜਾਰੀ ਕਰੇਗੀ। ਅਦਾਕਾਰ ਨੂੰ ਇਹ ਸੰਮਨ ਸਾਲ 2016 ’ਚ ਕੰਗਨਾ ਰਣੌਤ ਨਾਲ ਜੁੜੇ ਇਕ ਈ-ਮੇਲ ਦੇ ਸੰਦਰਭ ’ਚ ਭੇਜਿਆ ਜਾਵੇਗਾ। ਦੱਸ ਦੇਈਏ ਕਿ ਦਸੰਬਰ 2020 ’ਚ ਰਿਤਿਕ ਰੌਸ਼ਨ ਦੇ ਚਾਰ ਸਾਲ ਪੁਰਾਣੇ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਇੰਟੈਲੀਜੈਂਸ ਯੂਨਿਟ (ਸੀ.ਆਈ.ਯੂ) ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਕੰਗਨਾ ਨਾਲ ਜੁੜੇ ਇਸ ਮਾਮਲੇ ਦੀ ਜਾਂਚ ਸਾਈਬਰ ਪੁਲਸ ਕਰ ਰਹੀ ਹੈ। 
100 ਤੋਂ ਜ਼ਿਆਦਾ ਈ-ਮੇਲ ਮਿਲਣ ’ਤੇ ਦਰਜ ਹੋਈ ਸੀ ਸ਼ਿਕਾਇਤ
ਯਾਦ ਦਿਵਾ ਦੇਈਏ ਕਿ ਰਿਤਿਕ ਨੇ ਕੰਗਨਾ ਦੇ ਅਕਾਊਂਟ ਤੋਂ 100 ਤੋਂ ਜ਼ਿਆਦਾ ਈ-ਮੇਲ ਮਿਲਣ ’ਤੇ ਸਾਲ 2016 ’ਚ ਸ਼ਿਕਾਇਤ ਦਰਜ ਕਰਵਾਈ ਸੀ। ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ ਕਿ ਸੀ.ਆਈ.ਯੂ ਪਤਾ ਲਗਾਏਗਾ ਕਿ ਕਿਥੋਂ ਜਾਂਚ ਕੀਤੀ ਗਈ ਸੀ ਅਤੇ ਅੱਗੇ ਦੀ ਜਾਂਚ ਕਦੋਂ ਸ਼ੁਰੂ ਕੀਤੀ ਜਾਵੇਗੀ। ਰਿਤਿਕ ਰੌਸ਼ਨ ਨੇ 2016 ’ਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ’ਚ ਆਈ.ਪੀ.ਸੀ. ਦੀ ਧਾਰਾ 419 ਅਤੇ ਆਈ.ਟੀ. ਅਦਾਕਾਰ ਦੀ ਧਾਰਾ 66(ਸੀ) ਅਤੇ 66 (ਡੀ) ਦੇ ਤਹਿਤ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਇਸ ਮਾਮਲੇ ’ਚ ਕੰਗਨਾ ਰਣੌਤ ਦਾ ਨਾਂ ਸਾਹਮਣੇ ਆਇਆ ਸੀ। 
ਇੰਨਾ ਹੀ ਨਹੀਂ ਪੁਲਸ ਨੇ ਫੇਕ ਈ-ਮੇਲ  ਮਾਮਲੇ ’ਚ ਕੰਗਨਾ ਅਤੇ ਉਨ੍ਹਾਂ ਦੀ ਭੈਣ ਦਾ ਬਿਆਨ ਵੀ ਦਰਜ ਕੀਤਾ ਸੀ। ਦੋਵਾਂ ਦੇ ਵਿਚਕਾਰ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਕੰਗਨਾ ਨੇ ਰਿਤਿਕ ਦਾ ਨਾਂ ਲਏ ਬਿਨਾਂ ਉਸ ਨੂੰ ਆਪਣਾ ਸਾਬਕਾ ਪ੍ਰੇਮੀ ਦੱਸਿਆ ਸੀ। ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਰਿਤਿਕ ਦੇ ਨਾਲ ਰਿਸ਼ਤੇ ’ਚ ਸੀ ਅਤੇ ਉਸ ਨੇ ਉਸ ਨੂੰ ਕਈ ਈ-ਮੇਲ ਕੀਤੀਆਂ ਹਨ, ਜਿਸ ’ਤੇ ਰਿਤਿਕ ਨੇ ਕਿਹਾ ਸੀ ਕਿ ਜਿਸ ਆਈ-ਡੀ ਤੋਂ ਕੰਗਨਾ ਨੂੰ ਈ-ਮੇਲ ਭੇਜੇ ਗਏ ਹਨ ਉਹ ਉਸ ਦੀ ਹੈ ਨਹੀਂ।
 

Aarti dhillon

This news is Content Editor Aarti dhillon