ਬਲੈਕ ਬਿਕਨੀ ਡਰੈੱਸ ''ਚ ਨੀਆ ਸ਼ਰਮਾ ਨੇ ਦਿੱਤੇ ਹੌਟ ਪੋਜ਼ (ਤਸਵੀਰਾਂ)

03/03/2022 3:02:17 PM

ਮੁੰਬਈ- ਅਦਾਕਾਰਾ ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਨੀਆ ਇਨ੍ਹੀਂ ਦਿਨੀਂ ਗੋਆ 'ਚ ਹੈ। ਅਦਾਕਾਰਾ ਨੇ ਗੋਆ ਤੋਂ ਹਾਲ ਹੀ 'ਚ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਾਫੀ ਚਰਚਾ 'ਚ ਹਨ। 


ਲੁੱਕ ਦੀ ਗੱਲ ਕਰੀਏ ਤਾਂ ਨੀਆ ਬਲੈਕ ਬਿਕਨੀ ਡਰੈੱਸ 'ਚ ਨਜ਼ਰ ਆ ਰਹੀ ਹੈ। ਨੀਆ ਨੇ ਮਿਨੀਮਲ ਮੇਕਅਪ, ਖੁੱਲ੍ਹੇ ਵਾਲ ਅਤੇ ਐਨਕਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਬੋਲਡ ਲੱਗ ਰਹੀ ਹੈ। ਅਦਾਕਾਰਾ ਸਮੁੰਦਰ ਵਿਚਾਲੇ ਬੋਟ 'ਚ ਬੈਠ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਨੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਉਹ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।  


ਦੱਸ ਦੇਈਏ ਕਿ ਨੀਆ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਮਾਂ ਦੇ ਜਨਮਦਿਨ ਦੀਆਂ ਹਨ। ਅਦਾਕਾਰਾ ਨੇ ਗੋਆ 'ਚ ਸਮੁੰਦਰ ਵਿਚਾਲੇ ਬੋਟ 'ਚ ਮਾਂ ਦਾ ਜਨਮਦਿਨ ਮਨਾਇਆ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। 


ਕੰਮ ਦੀ ਗੱਲ ਕਰੀਏ ਤਾਂ ਨੀਆ ਹਾਲ ਹੀ 'ਚ 'ਫੂੰਕ ਲੇ' ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ। 

Aarti dhillon

This news is Content Editor Aarti dhillon