ਬਾਲੀਵੁੱਡ ਫਿਲਮਾਂ ''ਚ ਕੰਮ ਕਰਨਾ ਚਾਹੁੰਦੀ ਹੈ ਇਹ ਹਾਲੀਵੁੱਡ ਅਦਾਕਾਰਾ (ਦੇਖੋ ਹੌਟ ਤਸਵੀਰਾਂ)

12/07/2015 3:14:04 PM

ਨਵੀਂ ਦਿੱਲੀ : ਆਸਕਰ ਅਵਾਰਡ ਜੇਤੂ ਨਿਕੋਲ ਕਿਡਮੈਨ ਨੂੰ ਬਾਲੀਵੁੱਡ ਫਿਲਮਾਂ ਨਾਲ ਪਿਆਰ ਹੋ ਗਿਆ ਹੈ ਅਤੇ ਇਹ ਪਿਆਰ ਉਸ ਨੂੰ ਬੈਜ ਲੁਹਰਮਨ ਦੀ ''ਮੌਲਿਨ ਰੂਸ਼'' ਵਿਚ ਕੰਮ ਕਰਨ ਦੌਰਾਨ ਹੋਇਆ, ਜੋ ਬਾਲੀਵੁੱਡ ਡਰਾਮੇ ਤੋਂ ਪ੍ਰੇਰਿਤ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਬਾਲੀਵੁੱਡ ਫਿਲਮਾਂ ''ਚ ਕੰਮ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਕਿਹਾ, ''''ਮੈਨੂੰ ਕਦੇ ਵੀ ਬਾਲੀਵੁੱਡ ਫਿਲਮਾਂ ਕਰਨ ਦੀ ਪੇਸ਼ਕਸ਼ ਨਹੀਂ ਮਿਲੀ।'''' ਐੱਚ.ਟੀ. ਲੀਡਰਸ਼ਿਪ ਸਮਿਟ 2015 ਦੌਰਾਨ ਉਸ ਨੇ ਕਿਹਾ, ''''ਮੌਲਿਨ ਰੂਸ਼ ਵਿਚ ਅਸੀਂ ਕਾਫੀ ਚੀਜ਼ਾਂ ਦੀ ਨਕਲ ਬਾਲੀਵੁੱਡ ਤੋਂ ਕੀਤੀ। ਇਸ ਵਿਚ ਕੰਮ ਕਰਨ ਦੌਰਾਨ ਮੈਂ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੇਖੀਆਂ। ਮੈਨੂੰ ਯਾਦ ਹੈ ਕਿ ਬੈਜ ਲੁਹਰਮਨ ਨੇ ਇਹ ਸਾਰੀਆਂ ਬਾਲੀਵੁੱਡ ਫਿਲਮਾਂ ਦਿਖਾਈਆਂ ਸਨ ਅਤੇ ਇਸੇ ਦੌਰਾਨ ਮੈਨੂੰ ਇਨ੍ਹਾਂ ਨਾਲ ਪਿਆਰ ਹੋ ਗਿਆ। ਅਸੀਂ ਇਨ੍ਹਾਂ ਦਾ ਕੁਝ ਹਿੱਸਾ ਫਿਲਮ ਵਿਚ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਬੜਾ ਔਖਾ ਕੰਮ ਸੀ। ਨਕਲ ਕਰਨ ਲਈ ਇਹ ਕਲਾ ਦਾ ਬਹੁਤ ਮੁਸ਼ਕਿਲ ਰੂਪ ਹੈ।'''' 
ਜ਼ਿਕਰਯੋਗ ਹੈ ਕਿ ਸਾਲ 2001 ਵਿਚ ਆਸਕਰ ਲਈ ਨਾਮਜ਼ਦ ਇਸ ਫਿਲਮ ਵਿਚ ਨਿਕੋਲ ਨੇ ਇਕ ਬੀਮਾਰ ਕੈਬਰੇ ਅਦਾਕਾਰਾ ਅਤੇ ਵੇਸਵਾ ਦਾ ਕਿਰਦਾਰ ਨਿਭਾਇਆ ਸੀ। ਉਸ ਦਾ ਮੰਨਣੈ ਕਿ ਹਾਲੀਵੁੱਡ ਦੀ ਨਕਲ ਕਰਨ ਦੇ ਚੱਕਰ ''ਚ ਬਾਲੀਵੁੱਡ ਨੂੰ ਆਪਣਾ ਵਿਲੱਖਣ ਰੂਪ ਨਹੀਂ ਗੁਆਉਣਾ ਚਾਹੀਦਾ। 
ਉਸ ਅਨੁਸਾਰ, ''''ਮੈਂ ਨਹੀਂ ਜਾਣਦੀ ਕਿ ਕਿਉਂ ਇਕ ਦੇਸ਼ ਦੇ ਤੌਰ ''ਤੇ ਤੁਸੀਂ ਹਾਲੀਵੁੱਡ ਦੀ ਨਕਲ ਕਰਨਾ ਚਾਹੁੰਦੇ ਹੋ। ਦੇਸ਼ਾਂ ਲਈ ਸੱਭਿਆਚਾਰਕ ਤੌਰ ''ਤੇ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਆਪਣੀ ਪਛਾਣ ਨੂੰ ਆਪਣੀ ਕਲਾ ਰਾਹੀਂ ਜਿਊਂਦੀ ਰੱਖਣ। ਤੁਸੀਂ ਹਾਲੀਵੁੱਡ ਫਿਲਮ ਦੇਖ ਸਕਦੇ ਹੋ ਪਰ ਫਿਲਮ ਬਣਾਉਣੀ ਉਹ ਚਾਹੀਦੀ ਹੈ, ਜੋ ਤੁਹਾਡੀ ਆਪਣੀ ਹੋਵੇ, ਤੁਹਾਡੀ ਪ੍ਰਤੀਨਿਧਤਾ ਕਰਦੀ ਹੋਵੇ ਅਤੇ ਤੁਹਾਡੇ ਸੱਭਿਆਚਾਰ ਨੂੰ ਬਲ ਦਿੰਦੀ ਹੋਵੇ।''''
ਦੱਸ ਦੇਈਏ ਕਿ ਨਿਕੋਲ ਕਿਸੇ ਬਾਲੀਵੁੱਡ ਫਿਲਮ ਵਿਚ ਕੰਮ ਨਹੀਂ ਕਰ ਰਹੀ ਪਰ ਉਹ ''ਲਾਇਨ'' ਵਿਚ ਕੰਮ ਕਰ ਰਹੀ ਹੈ, ਜਿਸ ਦਾ ਕੁਝ ਹਿੱਸਾ ਕੋਲਕਾਤਾ ਵਿਚ ਫਿਲਮਾਇਆ ਜਾਣਾ ਹੈ ਅਤੇ ਇਸ ''ਚ ਉਸ ਨਾਲ ਦੇਵ ਪਟੇਲ ਵੀ ਹਨ। ਸਮਿਟ ਦੌਰਾਨ ਨਿਕੋਲ ਨੇ ਦੁਨੀਆ ਨੂੰ ਮਰਦ ਪ੍ਰਧਾਨ ਕਿਹਾ ਅਤੇ ਲਿੰਗ ਦੇ ਅਧਾਰ ''ਤੇ ਸਮਾਨਤਾ ਦੀ ਲੋੜ ਦੱਸੀ।