ਹਿਨਾ ਖ਼ਾਨ ਨੇ ਹਰੇ ਰੰਗ ਦੇ ਪਲਾਜ਼ੋ ਸੂਟ ‘ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ

12/17/2021 5:14:59 PM

ਮੁੰਬਈ- ਟੀਵੀ ਅਦਾਕਾਰਾ ਹਿਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਨਵੇਂ ਫੋਟੋਸ਼ੂਟ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੀ ਹਾਂ ਉਨ੍ਹਾਂ ਨੇ ਪੰਜਾਬੀ ਸ਼ੂਟ ਚ ਆਪਣੀ ਦਿਲਕਸ਼ ਅਦਾਵਾਂ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਹਨ।


ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖ਼ਾਨ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਜਿਸ 'ਚ ਉਹ ਬਹੁਤ ਹੀ ਸੁੰਦਰ ਲੱਗ ਰਹੀ ਹੈ। ਹਿਨਾ ਖਾਨ ਨੇ ਸੂਟ ਦੇ ਰੰਗ ਦੇ ਨਾਲ ਮੈਚਿੰਗ ਜਿਊਲਰੀ ਕੈਰੀ ਕੀਤੀ ਹੋਈ ਹੈ ਜੋ ਕਿ ਹੀਨਾ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਹੈ।

ਹਿਨਾ ਨੇ ਆਪਣੇ ਵਾਲਾਂ 'ਚ ਗੁਲਾਬ ਦਾ ਫੁੱਲ ਵੀ ਲਗਾਇਆ ਹੋਇਆ ਹੈ ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਨੂੰ ਸਾਬਿਤ ਕਰ ਰਿਹਾ ਹੈ। ਹਿਨਾ ਖਾਨ ਨੇ ਨਵੀਆਂ ਤਸਵੀਰਾਂ 'ਚ ਨਿਊਡ ਮੇਕਅੱਪ ਕੀਤਾ ਹੈ। ਹਰੇ ਰੰਗ ਦਾ ਆਈਸ਼ੈਡੋ ਹਿਨਾ ਦੀ ਲੁੱਕ ਨੂੰ ਪੂਰਾ ਕਰ ਰਿਹਾ ਹੈ।


ਹਿਨਾ ਖ਼ਾਨ ਇਨ੍ਹਾਂ ਤਸਵੀਰਾਂ 'ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਹਿਨਾ ਦੀਆਂ ਖ਼ੂਬ ਤਾਰੀਫਾਂ ਕਰ ਰਹੇ ਹਨ। ਹਿਨਾ ਖਾਨ ਦੀ ਇਹ ਲੁੱਕ ਕਈ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਿਨਾ ਦਾ ਇਹ ਸਟਾਈਲ ਵੈਡਿੰਗ ਪ੍ਰੋਗਰਾਮਾਂ ਲਈ ਬਹੁਤ ਫਿੱਟ ਬੈਠਦਾ ਹੈ।


ਦੱਸ ਦਈਏ ਹਿਨਾ ਖ਼ਾਨ ਨੇ ਮਸ਼ਹੂਰ ਟੀਵੀ ਸੀਰੀਅਲ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਤੋਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ। ਇਸ ਸੀਰੀਅਲ ਤੋਂ ਉਹ ਹਿੰਦੁਸਤਾਨ ਦੇ ਘਰ-ਘਰ ਤੱਕ ਪਹੁੰਚ ਗਈ।

ਹਿਨਾ ਖਾਨ ਹੁਣ ਫ਼ਿਲਮੀ ਦੁਨੀਆ 'ਚ ਨਾਂ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਹ ਕਈ ਮਿਊਜ਼ਿਕ ਵੀਡੀਓ ‘ਚ ਬਤੌਰ ਮਾਡਲ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Aarti dhillon

This news is Content Editor Aarti dhillon