ਫਲੋਰਲ ਸ਼ਰਾਰਾ ਸੂਟ ''ਚ ਹਿਨਾ ਖਾਨ ਦਾ ਫੋਟੋਸ਼ੂਟ, ਦੁਪੱਟਾ ਲਹਿਰਾਉਂਦੇ ਹੋਏ ਅਦਾਕਾਰਾ ਨੇ ਦਿੱਤੇ ਪੋਜ਼ (ਤਸਵੀਰਾਂ)

04/19/2022 11:48:28 AM

ਮੁੰਬਈ- ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।


ਲੁੱਕ ਦੀ ਗੱਲ ਕਰੀਏ ਤਾਂ ਹਿਨਾ ਫਲੋਰਲ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ। ਮਿਨੀਮਲ ਮੇਕਅਪ ਅਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆਾ ਹੈ।

ਇਸ ਲੁੱਕ 'ਚ ਹਿਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੁਪੱਟੇ ਨੂੰ ਲਹਿਰਾਉਂਦੇ ਹੋਏ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ। ਹਿਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਹਿਨਾ ਖਾਨ ਨੂੰ ਆਖਰੀ ਵਾਰ ਸ਼ਾਹੀਰ ਸ਼ੇਖ ਦੇ ਨਾਲ 'ਮੁਹੱਬਤ ਹੈ' ਅਤੇ ਅੰਗਦ ਬੇਦੀ ਦੇ ਨਾਲ 'ਮੈਂ ਵੀ ਬਰਬਾਦ ਹੁੰ' ਮਿਊਜ਼ਿਕ ਵੀਡੀਓ 'ਚ ਦੇਖਿਆ ਗਿਆ ਸੀ। ਇਨ੍ਹਾਂ ਮਿਊਜ਼ਿਕ ਵੀਡੀਓ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।

Aarti dhillon

This news is Content Editor Aarti dhillon