ਆਸਾਮ ’ਚ ਹਿਮਾਂਸ਼ੀ ਖੁਰਾਣਾ ਨੇ ਕੀਤੇ ਕਾਮਾਖਿਆ ਮੰਦਰ ਦੇ ਦਰਸ਼ਨ, ਦੇਖੋ ਤਸਵੀਰਾਂ

02/11/2022 1:01:08 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਆਸਾਮ ’ਚ ਹੈ। ਹਿਮਾਂਸ਼ੀ ਆਸਾਮ ਦੇ ਗੁਹਾਟੀ ’ਚ ਸਥਿਤ ਮਸ਼ਹੂਰ ਮੰਦਰ ਕਾਮਾਖਿਆ ਦੇ ਦਰਸ਼ਨ ਕਰਨ ਪਹੁੰਚੀ ਹੈ।

ਇਸ ਦੀਆਂ ਤਸਵੀਰਾਂ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਕਾਮਾਖਿਆ ਮੰਦਰ ਦੇ ਦਰਸ਼ਨਾਂ ਦੀਆਂ ਹਿਮਾਂਸ਼ੀ ਨੇ 4 ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਸ ਨਾਲ ਹਿਮਾਂਸ਼ੀ ਲਿਖਦੀ ਹੈ, ‘ਆਪਣੀ ਮਾਂ ਨੂੰ ਮਿਲਣ ਆਈ ਹਾਂ।’ ਹਿਮਾਂਸ਼ੀ ਦੀਆਂ ਇਨ੍ਹਾਂ ਤਸਵੀਰਾਂ ’ਤੇ ਹੁਣ ਤਕ 1 ਲੱਖ ਤੋਂ ਵੱਧ ਲਾਈਕਸ ਤੇ 1 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ।

ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੇ ਇਸ ਸਾਲ ਕਈ ਵੱਡੇ ਪ੍ਰਾਜੈਕਟਸ ਆਉਣ ਵਾਲੇ ਹਨ। ਜਿਥੇ ਉਹ ਕੁਝ ਫ਼ਿਲਮਾਂ ਦਾ ਹਿੱਸਾ ਬਣ ਰਹੀ ਹੈ, ਉਥੇ ਹਿਮਾਂਸ਼ੀ ਗੀਤਾਂ ’ਚ ਵੀ ਫੀਚਰ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh