ਦਿਲ ਨੂੰ ਖਿੱਚ ਪਾਉਂਦੀਆਂ ਨੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਦਿਲਕਸ਼ ਅਦਾਵਾਂ

11/27/2020 11:54:34 AM

ਜਲੰਧਰ (ਬਿਊਰੋ) —  ਪੰਜਾਬੀ ਮਾਡਲ, ਗਾਇਕਾ ਅਦਾਕਾਰਾ ਹਿਮਾਂਸ਼ੀ ਖੁਰਾਣਾ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਹੋਇਆ। ਦੱਸ ਦਈਏ ਕਿ ਹਿਮਾਂਸ਼ੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ।

ਹਿਮਾਂਸ਼ੀ  ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਨਮਦਿਨ ਦੇ ਖ਼ਾਸ ਮੌਕੇ ਹਿਮਾਂਸ਼ੀ ਖੁਰਾਣਾ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਹ ਹੁਣ ਤੱਕ ਕਈ ਗੀਤਾਂ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਪਛਾਣ 'ਸਾਡਾ ਹੱਕ' ਫ਼ਿਲਮ ਤੋਂ ਮਿਲੀ ਸੀ।

ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਰਿਹਾ ਹੈ। ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੀ ਰਹਿੰਦੀ ਹੈ।


ਹਿਮਾਂਸ਼ੀ ਖੁਰਾਣਾ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ. ਸੀ. ਐੱਮ. ਸਕੂਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ।

ਹਿਮਾਂਸ਼ੀ ਜਦੋਂ 11ਵੀਂ ਕਲਾਸ 'ਚ ਸੀ ਤਾਂ ਉਦੋਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖ਼ੇਤਰ 'ਚ ਆਪਣਾ ਕਰੀਅਰ ਬਣਾਏ, ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ।

ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ। ਸਾਲ 2010 'ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ 'ਚ ਚੰਗਾ ਨਾਂ ਹੈ।


ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।

ਉਸ ਨੇ 2-3 ਸਾਲ ਦੇ ਅਪਣੇ ਕਰੀਅਰ 'ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਸ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ।

sunita

This news is Content Editor sunita