PICS : ਮੁੰਬਈ ਦੀਆਂ ਸੜਕਾਂ ''ਤੇ ਕਿਮ ਤੇ ਹਰਸ਼ਵਰਧਨ ਦੇ ਇਸ਼ਕ ਦੇ ਚਰਚੇ

09/07/2018 3:43:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਬੇਸ਼ੱਕ ਹੁਣ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਸੁਰਖੀਆਂ ਬਟੋਰਨ 'ਚ ਉਹ ਕਿਸੇ ਤੋਂ ਘੱਟ ਨਹੀਂ ਹੈ।

ਹੁਣ ਇਕ ਵਾਰ ਫਿਰ ਕਿਮ ਦੀ ਜ਼ਿੰਦਗੀ 'ਚ ਕਿਸੇ ਨੇ ਐਂਟਰੀ ਕੀਤੀ ਹੈ, ਜੋ ਉਸ ਦੇ ਬੇਹੱਦ ਕਰੀਬ ਲੱਗ ਰਿਹਾ ਹੈ। ਖਬਰਾਂ ਨੇ ਕਿ ਕਿਮ ਦੀ ਜ਼ਿੰਦਗੀ 'ਚ ਪਿਆਰ ਪਰਤ ਆਇਆ ਹੈ।

ਕਿਮ ਤੇ ਐਕਟਰ ਹਰਸ਼ਵਰਧਨ ਰਾਣੇ ਦੇ ਪਿਆਰ ਦੇ ਚਰਚੇ ਅੱਜਕਲ ਕਾਫੀ ਹੋ ਰਹੇ ਹਨ।

ਬੀਤੇ ਦਿਨੀਂ ਦੋਹਾਂ ਦਾ ਪਿਆਰ ਮੁੰਬਈ ਦੀਆਂ ਸੜਕਾਂ 'ਤੇ ਵੀ ਨਜ਼ਰ ਆਇਆ, ਜਿੱਥੇ ਇਕ ਦੂਜੇ ਦਾ ਹੱਥ ਫੜੀ ਘੁੰਮਦੇ ਨਜ਼ਰ ਆਏ।

ਦੋਹਾਂ ਨੇ ਜਦੋਂ ਮੀਡੀਆ ਕੈਮਰਿਆਂ ਨੂੰ ਦੇਖਿਆ ਤਾਂ ਕਿਮ ਨੇ ਹਰਸ਼ ਤੋਂ ਆਪਣਾ ਹੱਥ ਛੁਡਾ ਲਿਆ।

ਦੋਵੇਂ ਨੂੰ ਮੁੰਬਈ ਜੁਹੂ 'ਚ ਸਪਾਟ ਕੀਤਾ ਗਿਆ। ਕਿਮ ਇੱਥੇ ਵਾਈਟ ਡਰੈੱਸ 'ਚ ਨਜ਼ਰ ਆਈ ਜਦਕਿ ਹਰਸ਼ ਆਪਣੇ ਫੋਨ 'ਚ ਰੁੱਝੇ ਹੋਏ ਦਿਖਾਈ ਦਿੱਤੇ।

ਕਿਮ ਨੇ 'ਮੁਹਬੱਤੇਂ' ਫਿਲਮ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਕੋਈ ਖਾਸ ਕੰਮ ਨਹੀਂ ਮਿਲਿਆ ਜਦਕਿ ਹਰਸ਼ ਨੇ ਕੁਝ ਸਾਲ ਪਹਿਲਾਂ ਆਈ ਫਿਲਮ 'ਸਨਮ ਤੇਰੀ ਕਸਮ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਹੈ।

ਹਰਸ਼ ਹੁਣ ਹਾਲ ਹੀ 'ਚ ਰਿਲੀਜ਼ ਹੋਈ ਜੇ. ਪੀ. ਦੱਤਾ ਦੀ ਫਿਲਮ 'ਪਲਟਨ' 'ਚ ਵੀ ਨਜ਼ਰ ਆ ਰਹੇ ਹਨ, ਜਿਸ 'ਚ ਉਨ੍ਹਾਂ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜੇਕਰ ਗੱਲ ਕਿਮ ਦੀ ਕੀਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਹੀ ਕਿਮ ਆਪਣੇ ਪਤੀ ਤੋਂ ਵੱਖ ਹੋਈ ਹੈ।