ਸਲਮਾਨ ਦੀ ''ਬਜਰੰਗੀ ਭਾਈਜਾਨ'' ਦੀ ''ਮੁੰਨੀ'' ਨੂੰ ਮਿਲਿਆ ''ਭਾਰਤ ਰਤਨ ਡਾ. ਅੰਬੇਡਕਰ'' ਪੁਰਸਕਾਰ 2021''

01/12/2022 5:22:03 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਬਜਰੰਗੀ ਭਾਈਜਾਨ' 'ਚ ਸ਼ਾਹਿਦਾ ਉਰਫ਼ (ਮੁੰਨੀ) ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਮਲੋਹਤਰਾ ਨੂੰ ਵੱਡਾ ਸਨਮਾਨ ਹਾਸਲ ਹੋਇਆ ਹੈ। ਸ਼ਾਹਿਦਾ ਨੂੰ 'ਭਾਰਤ ਰਤਨ ਡਾ. ਅੰਬੇਡਕਰ' ਪੁਰਸਕਾਰ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਸ਼ਾਲੀ ਨੇ ਆਪਣੇ ਇਸ ਪੁਰਸਕਾਰ ਲਈ ਸਲਮਾਨ ਖ਼ਾਨ ਤੇ ਕਬੀਰ ਖ਼ਾਨ ਦਾ ਵੀ ਧੰਨਵਾਦ ਕੀਤਾ ਹੈ। ਹਰਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਰਸਕਾਰ ਲੈਂਦੇ ਹੋਏ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ 'ਚ ਲਿਖਿਆ, "ਸ਼੍ਰੀ ਭਗਤ ਸਿੰਘ ਕੋਸ਼ਿਆਰੀ (ਮਹਾਰਾਸ਼ਟਰ ਦੇ ਰਾਜਪਾਲ) ਕੋਲੋਂ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ ਹਾਸਲ ਕਰਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।"

ਦੱਸ ਦਈਏ ਕਿ ਇਸ ਦੌਰਾਨ ਹਰਸ਼ਾਲੀ ਮਲੋਹਤਰਾ ਨੇ ਚਿੱਟੇ ਤੇ ਗੁਲਾਬੀ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਹਰਸ਼ਾਲੀ ਨੂੰ ਮਹਾਰਾਸ਼ਟਰ ਦੇ ਰਾਜਪਾਲ ਨੇ ਇਹ ਪੁਰਸਕਾਰ ਦਿੱਤਾ ਹੈ। ਇਸ ਦੇ ਨਾਲ ਹੀ ਹਰਸ਼ਾਲੀ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਬਜਰੰਗੀ ਭਾਈਜਾਨ ਦੀ ਟੀਮ ਲਈ ਖ਼ਾਸ ਮੈਸੇਜ ਲਿਖਿਆ ਹੈ। ਹਰਸ਼ਾਲੀ ਨੇ ਲਿਖਿਆ, "ਇਹ ਪੁਰਸਕਾਰ ਮੇਰੇ 'ਤੇ ਵਿਸ਼ਵਾਸ ਕਰਨ ਲਈ ਸਲਮਾਨ ਖ਼ਾਨ, ਕਬੀਰ ਖ਼ਾਨ ਅਤੇ ਮੁਕੇਸ਼ ਛਾਬੜਾ ਅੰਕਲ ਨੂੰ ਸਮਰਪਿਤ ਹੈ ਅਤੇ ਪੂਰੀ ਬਜਰੰਗੀ ਭਾਈਜਾਨ ਟੀਮ ਨੂੰ ਵੀ। ਭਾਰਤ ਵੱਲੋਂ ਸ਼੍ਰੀ ਭਗਤ ਸਿੰਘ ਕੋਸ਼ਿਆਰੀ (ਮਹਾਰਾਸ਼ਟਰ ਦੇ ਰਾਜਪਾਲ) ਵੱਲੋਂ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ।''

ਦੱਸਣਯੋਗ ਹੈ ਕਿ ਸਾਲ 2015 'ਚ ਸਲਮਾਨ ਖ਼ਾਨ ਸਟਾਰਰ ਫ਼ਿਲਮ 'ਬਜਰੰਗੀ ਭਾਈਜਾਨ' 'ਚ ਹਰਸ਼ਾਲੀ ਨੇ ਮੁੰਨੀ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਸ ਨੇ ਇੱਕ ਦਿਵਿਆਂਗ ਤੇ ਮੁਸਲਿਮ ਕੁੜੀ ਦੀ ਭੂਮਿਕਾ ਨਿਭਾਈ ਸੀ, ਜੋ ਕਿ ਪਾਕਿਸਤਾਨ ਦੀ ਵਸਨੀਕ ਹੁੰਦੀ ਹੈ। ਉਹ ਆਪਣੀ ਮਾਂ ਨਾਲ ਭਾਰਤ ਆਉਂਦੀ ਹੈ ਅਤੇ ਬਾਅਦ 'ਚ ਮਾਂ ਕੋਲੋਂ ਵਿੱਛੜ ਜਾਂਦੀ ਹੈ। ਇੱਕ ਭਾਰਤੀ ਪਵਨ ਕੁਮਾਰ ਚਤੁਰਵੇਦੀ (ਬਜਰੰਗੀ ਭਾਈਜਾਨ) ਦੀ ਮਦਦ ਨਾਲ ਉਹ ਆਪਣੇ ਵਤਨ ਵਾਪਸ ਮਾਂ ਕੋਲ ਪਹੁੰਚ ਪਾਉਂਦੀ ਹੈ।

sunita

This news is Content Editor sunita