ਬਾਦਸ਼ਾਹ ਤੇ ਸ਼ਿਲਪਾ ਸ਼ੈੱਟੀ ਦੀ ਲੋਕਾਂ ਨੇ ਲਾਈ ਕਲਾਸ,‘ਹਰਨਾਜ਼ ਕੌਰ ਨਾਲ ਵਾਇਰਲ ਹੋਈ ਇਹ ਵੀਡੀਓ

04/05/2022 5:50:35 PM

ਮੁੰਬਈ (ਬਿਊਰੋ)– ਹਰਨਾਜ਼ ਕੌਰ ਸੰਧੂ ਨੇ ਕੁਝ ਦਿਨ ਪਹਿਲਾਂ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਹ ਜਿਥੇ ਵੀ ਜਾਂਦੀ ਹੈ, ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਹਨ। ਹਾਲ ਹੀ ’ਚ ਹਰਨਾਜ਼ ‘ਇੰਡੀਆਜ਼ ਗੌਟ ਟੈਲੇਂਟ’ ਸ਼ੋਅ ’ਚ ਸ਼ਾਮਲ ਹੋਈ ਸੀ। ਇਸ ਦੌਰਾਨ ਸ਼ੋਅ ਦੇ ਜੱਜ ਬਾਦਸ਼ਾਹ ਤੇ ਸ਼ਿਲਪਾ ਸ਼ੈੱਟੀ ਨੇ ਉਸ ਨਾਲ ਕੁਝ ਅਜਿਹਾ ਵਿਵਹਾਰ ਕੀਤਾ, ਜੋ ਹਰਨਾਜ਼ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਦੋਵਾਂ ਦੀ ਰੱਜ ਕੇ ਕਲਾਸ ਲਗਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਹਰਨਾਜ਼ ਮਿਸ ਯੂਨੀਵਰਸ ਬਣਨ ਤੋਂ ਬਾਅਦ ਵੱਖ-ਵੱਖ ਸ਼ੋਅ ਤੇ ਇਵੈਂਟਸ ’ਚ ਜਾਂਦੀ ਰਹਿੰਦੀ ਹੈ। ਅਕਸਰ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹਾਲ ਹੀ ’ਚ ਹਰਨਾਜ਼ ਬਤੌਰ ਮਹਿਮਾਨ ‘ਇੰਡੀਆਜ਼ ਗੌਟ ਟੈਲੇਂਟ’ ’ਚ ਪਹੁੰਚੀ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਹਰਨਾਜ਼, ਬਾਦਸ਼ਾਹ ਨੂੰ ਮਿਲਣ ਲਈ ਉਸ ਕੋਲ ਜਾਂਦੀ ਹੈ ਤਾਂ ਉਹ ਆਪਣੀ ਸੀਟ ’ਤੇ ਬੈਠੇ ਕਹਿੰਦੇ ਹਨ, ‘ਇਹ ਕੋਈ ਤੀਜਾ ਬੰਦਾ ਆਇਆ ਹੈ ਚੰਡੀਗੜ੍ਹ ਤੋਂ।’ ਇਸ ਤੋਂ ਬਾਅਦ ਉਹ ਹਰਨਾਜ਼ ਨੂੰ ਵਧਾਈ ਦਿੰਦੇ ਹਨ।

ਵੀਡੀਓ ’ਚ ਸ਼ਿਲਪਾ ਸ਼ੈੱਟੀ ਬਾਦਸ਼ਾਹ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਹੈ ਕਿ ਕੋਈ ਇੰਨੇ ਸਾਲਾਂ ਬਾਅਦ ਇਹ ਖਿਤਾਬ ਜਿੱਤਿਆ ਹੈ। ਉਹ ਵੀ ਹਰਨਾਜ਼ ਨੂੰ ਵਧਾਈ ਦਿੰਦੀ ਹੈ ਤੇ ਉਸ ਨੂੰ ਗਲੇ ਲਗਾਉਂਦੀ ਹੈ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਹਰਨਾਜ਼ ਦੇ ਪ੍ਰਸ਼ੰਸਕ ਭੜਕ ਗਏ ਕਿ ਬਾਦਸ਼ਾਹ ਤੇ ਸ਼ਿਲਪਾ ਨੇ ਉਸ ਨਾਲ ਬੁਰਾ ਵਿਵਹਾਰ ਕੀਤਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Miss Diva (@missdivaorg)

ਹਰਨਾਜ਼ ਲਈ ਬਾਦਸ਼ਾਹ ਤੇ ਸ਼ਿਲਪਾ ਦਾ ਕੈਜ਼ੂਅਲ ਵਿਵਹਾਰ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਰੱਜ ਕੇ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਯੂਜ਼ਰ ਨੇ ਲਿਖਿਆ, ‘ਕੀ ਹਰਨਾਜ਼ ਹੋਰ ਇੱਜ਼ਤ ਦੇ ਲਾਇਕ ਨਹੀਂ? ਸ਼ਰਮ ਦੀ ਗੱਲ ਹੈ।’ ਦੂਜੇ ਯੂਜ਼ਰ ਨੇ ਲਿਖਿਆ, ‘ਇਨ੍ਹਾਂ ਜੱਜਾਂ ’ਚ ਅਕਲ ਦੀ ਘਾਟ ਹੈ। ਇੰਨੀ ਚੰਗੀ ਲੜਕੀ ਹੈ ਹਰਨਾਜ਼। ਦੇਸ਼ ਦਾ ਨਾਂ ਕੀਤਾ ਹੈ ਪਰ ਕੋਈ ਇੱਜ਼ਤ ਨਹੀਂ, ਸ਼ਰਮਨਾਕ।’ ਤੀਜੇ ਯੂਜ਼ਰ ਨੇ ਲਿਖਿਆ, ‘ਇਨ੍ਹਾਂ ਦੇ ਚਿਹਰਿਆਂ ਨੂੰ ਕੀ ਹੋ ਗਿਆ ਹੈ? ਝੂਠੇ ਹਾਵ-ਭਾਵ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh