ਹੈਪੀ ਰਾਏਕੋਟੀ ਤੇ ਸੱਜਣ ਅਦੀਬ ਦੀ ਬਣੀ ਜੋੜੀ, ਇਸ ਪ੍ਰਾਜੈਕਟ ''ਚ ਨਜ਼ਰ ਆਉਣਗੇ ਇਕੱਠੇ

08/25/2021 6:11:41 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਸਮੇ ਐਲਬਮ ਰਿਲੀਜ਼ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਐਲਬਮਾਂ ਜ਼ਰੀਏ ਨਵੀਆਂ-ਨਵੀਆਂ ਕੋਲੈਬੋਰੇਸ਼ਨ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਨਵੀਂ ਕੋਲੈਬੋਰੇਸ਼ਨ ਜਲਦ ਹੀ ਲੋਕਾਂ ਨੂੰ ਵੇਖਣ ਨੂੰ ਮਿਲਣ ਵਾਲੀ ਹੈ। ਜੋ ਕਿਸੇ ਹੋਰ ਦੀ ਨਹੀਂ ਸਗੋਂ ਪੰਜਾਬੀ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗਾਇਕ ਸੱਜਣ ਅਦੀਬ ਦੀ ਹੈ।

ਇਹ ਖ਼ਬਰ ਵੀ ਪੜ੍ਹੋ : ਹਾਕੀ ਖਿਡਾਰੀ ਸੰਦੀਪ ਸਿੰਘ ਨੇ ਕੀਤਾ ਆਪਣੀ ਬਾਲੀਵੁੱਡ ਫ਼ਿਲਮ ਦਾ ਐਲਾਨ, ਦਿਖਾਉਣਗੇ ਆਪਣਾ ਸੰਘਰਸ਼ਮਈ ਸਫ਼ਰ

ਦੱਸ ਦਈਏ ਕਿ ਇਹ ਦੋਵੇਂ ਚਿਹਰੇ ਹੀ ਇੰਡਸਟਰੀ ਦੇ ਵਧੀਆ ਗਾਇਕਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੇ ਕੰਮ ਨੂੰ ਵੀ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹੁਣ ਇਹ ਦੋਵੇਂ ਚਿਹਰੇ ਇੱਕੋ ਹੀ ਗੀਤ ਲਈ ਇਕੱਠੇ ਹੋਣ ਜਾ ਰਹੇ ਹਨ, ਜੋ ਇਨ੍ਹਾਂ ਗਾਇਕਾਂ ਦੇ ਫੈਨਜ਼ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦੀ ਕੋਲੈਬੋਰੇਸ਼ਨ ਵਾਲੇ ਗੀਤ ਦਾ ਸ਼ੂਟ ਹੋ ਚੁੱਕਿਆ ਹੈ, ਜਿਸ ਵਿਚ ਦੋਵਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਤਾਲਿਬਾਨ ਦੀ ਗੋਲੀਬਾਰੀ 'ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਵਾਲੀ ਇਹ ਕੋਲੈਬੋਰੇਸ਼ਨ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੈ। ਇਸ ਗੀਤ ਦੇ ਵੀਡੀਓ 'ਚ ਸੱਜਣ ਅਦੀਬ ਅਤੇ ਹੈਪੀ ਰਾਏਕੋਟੀ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਅਵੀਰਾ ਸਿੰਘ ਮੈਸੋਨ ਵੀ ਨਜ਼ਰ ਆਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਤਿਕੜੀ ਮਿਲ ਕੇ ਕਿਹੜਾ ਕਮਾਲ ਕਰਦੀ ਹੈ, ਜੋ ਆਉਣ ਵਾਲੇ ਦਿਨਾਂ ਦੇ ਵਿਚ ਪਤਾ ਚੱਲ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਾਤਨ 'ਚ ਤਣਾਅਪੂਰਨ ਹਾਲਾਤ ਵੇਖ ਡਰੀ ਅਰਸ਼ੀ ਖ਼ਾਨ, ਲਿਆ ਵੱਡਾ ਫ਼ੈਸਲਾ

ਫਿਲਹਾਲ ਇਸ ਗੀਤ ਬਾਰੇ ਹੋਰ ਕੁਝ ਵੀ ਰਿਵੀਲ ਨਹੀਂ ਕੀਤਾ ਗਿਆ ਕਿ ਇਹ ਗਾਣਾ ਕਿਵੇਂ ਦਾ ਹੋਵੇਗਾ ਤੇ ਕਿਸ ਦਾ ਟਾਈਟਲ ਕੀ ਹੈ। ਜੇਕਰ ਹੈਪੀ ਰਾਏਕੋਟੀ ਤੇ ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਹੀ ਕਲਾਕਾਰ ਆਪਣੇ ਸਿੰਗਲ ਟਰੈਕਸ ਵਲ ਫੋਕਸ ਕਰ ਰਹੇ ਹਨ। ਹੈਪੀ ਰਾਏਕੋਟੀ ਦਾ ਪਿਛਲੇ ਰਿਲੀਜ਼ ਹੋਇਆ ਗੀਤ 'ਹਥਿਆਰ -2' ਸੀ, ਜੋ ਗਿੱਪੀ ਗਰੇਵਾਲ ਦੀ ਆਵਾਜ਼ 'ਚ ਰਿਲੀਜ਼ ਹੋਇਆ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ 'ਤੇ ਟਰਾਂਸਪੋਰਟ ਵਿਭਾਗ ਕਰ ਸਕਦੈ ਕਾਰਵਾਈ, ਜ਼ਬਤ ਕੀਤੀ Rolls Royce ਦੇ ਮਾਮਲੇ 'ਚ ਆਇਆ ਨਾਂ

sunita

This news is Content Editor sunita