Birthday Special : 67 ਸਾਲ ਦੀ ਹੋਈ ''ਡਰੀਮ ਗਰਲ'' ਹੇਮਾ ਮਾਲਿਨੀ (ਦੇਖੋ ਤਸਵੀਰਾਂ)

10/16/2015 3:24:14 PM

ਬਾਲੀਵੁੱਡ ਅਭਿਨੇਤਰੀ ਤੇ ਡਰੀਮ ਗਰਲ ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1946 ਨੂੰ ਹੋਇਆ। ਉਹ ਭਰਤਨਾਟਯਮ ਤੇ ਓੜਿਸੀ ਦੀ ਬਿਹਤਰੀਨ ਡਾਂਸਰ ਹਨ। ਆਪਣੇ ਫਿਲਮੀ ਕਰੀਅਰ ''ਚ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਕਰੀਅਰ ਦੇ ਸ਼ੁਰੂਆਤੀ ਦੌਰ ''ਚ ਉਨ੍ਹਾਂ ਨੂੰ ਕਾਫੀ ਸੰਘਰਸ਼ ਵੀ ਕਰਨਾ ਪਿਆ। ਹੇਮਾ ਨੂੰ ਤਾਮਿਲ ਫਿਲਮਾਂ ਦੇ ਡਾਇਰੈਕਟਰ ਸ਼੍ਰੀਧਰ ਨੇ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਉਨ੍ਹਾਂ ਦੇ ਚਿਹਰੇ ''ਚ ਕਿਸੇ ਸਿਤਾਰੇ ਵਰਗੀ ਚਮਕ ਨਹੀਂ ਹੈ ਪਰ ਬਾਲੀਵੁੱਡ ''ਚ ਡਰੀਮ ਗਰਲ ਦੇ ਰੂਪ ''ਚ ਖੁਦ ਨੂੰ ਸਥਾਪਿਤ ਕਰਨ ''ਚ ਹੇਮਾ ਜੀ ਸਫਲ ਰਹੇ।
ਸਾਲ 1961 ''ਚ ਹੇਮਾ ਨੂੰ ਇਕ ਲਘੂ ਨਾਟਕ ''ਪਾਂਡਵ ਵਨਵਾਸਮ'' ''ਚ ਬਤੌਰ ਡਾਂਸਰ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਰਾਜਕਪੂਰ ਨਾਲ ਫਿਲਮ ''ਸਪਨੋਂ ਕਾ ਸੌਦਾਗਰ'' ਨਾਲ ਕੀਤੀ। ਫਿਲਮ ''ਜੌਨੀ ਮੇਰਾ ਨਾਮ'' ਨੇ ਉਨ੍ਹਾਂ ਨੂੰ ਸਫਲਤਾ ਦਿਵਾਈ। 1971 ''ਚ ਰਿਲੀਜ਼ ਫਿਲਮ ''ਅੰਦਾਜ਼'' ਵਿਚ ਉਨ੍ਹਾਂ ਦੇ ਅਭਿਨੈ ਨੂੰ ਕਾਫੀ ਪਸੰਦ ਕੀਤਾ ਗਿਆ।
ਫਿਲਮ ''ਸੀਤਾ ਔਰ ਗੀਤਾ'' ਨੇ ਉਨ੍ਹਾਂ ਨੂੰ ਬਾਲੀਵੁੱਡ ''ਚ ਪ੍ਰਸਿੱਧੀ ਦਿਵਾਈ। ਹੇਮਾ ਦੀ ਫਿਲਮ ''ਸ਼ੋਅਲੇ'' ਨੇ ਉਨ੍ਹਾਂ ਨੂੰ ਬਾਲੀਵੁੱਡ ''ਚ ਬਸੰਤੀ ਦੇ ਨਾਮ ਨਾਲ ਪ੍ਰਸਿੱਧ ਕਰ ਦਿੱਤਾ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ''ਚ ਕਈ ਫਿਲਮਾਂ ਕੀਤੀਆਂ ਤੇ ਖੂਬ ਸਫਲਤਾ ਹਾਸਲ ਕੀਤੀ। ਉਹ ਰਾਜਨੀਤੀ ''ਚ ਵੀ ਸਰਗਰਮ ਹੈ। ਹੇਮਾ ਮਾਲਿਨੀ ਨੂੰ ਉਨ੍ਹਾਂ ਨੇ ਜਨਮਦਿਨ ''ਤੇ ''ਜਗ ਬਾਣੀ'' ਵਲੋਂ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਡਰੀਮ ਗਰਲ ਬਣੀ ਰਹੇ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।