ਨਵਾਜ਼ੂਦੀਨ ਸਿੱਦਿਕੀ ਨੇ ਟ੍ਰਾਂਸਜੈਂਡਰ ਔਰਤਾਂ ਨਾਲ ਕੰਮ ਕਰਨ ਦੇ ਅਨੁਭਵ ਨੂੰ ਕੀਤਾ ਸਾਂਝਾ

11/18/2022 2:26:57 PM

ਮੁੰਬਈ (ਬਿਊਰੋ) - ਇਕ ਟ੍ਰਾਂਸਜੈਂਡਰ ਔਰਤ ਦੇ ਰੂਪ ’ਚ ਨਵਾਜ਼ੂਦੀਨ ਸਿੱਦਿਕੀ ਦੀ ਭੂਮਿਕਾ ਵਾਲੀ ਫ਼ਿਲਮ ‘ਹੱਡੀ’ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਚਰਚਾ ’ਚ ਰਹੀ ਹੈ। ਫ਼ਿਲਮ ਦੇ ਆਲੇ-ਦੁਆਲੇ ਦੀਆਂ ਚਰਚਾਵਾਂ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਹਨ ਤੇ ਨੇਟੀਜ਼ਨ ਫ਼ਿਲਮ ਤੋਂ ਜ਼ਿਆਦਾ ਅਦਾਕਾਰ ਨੂੰ ਦੇਖਣ ਲਈ ਉਤਸ਼ਾਹਿਤ ਹਨ। ਹੁਣ ਨਵਾਜ਼ੂਦੀਨ ਫ਼ਿਲਮ ’ਚ ਬਿਲਕੁਲ ਨਵਾਂ ਕਿਰਦਾਰ ਨਿਭਾਅ ਰਹੇ ਹਨ। 

ਅਭਿਨੇਤਾ ਨਵਾਜ਼ੂਦੀਨ ਨੇ ‘ਹੱਡੀ’ ਲਈ ਅਸਲ-ਜੀਵਨ ਦੀਆਂ ਟ੍ਰਾਂਸਜੈਂਡਰ ਔਰਤਾਂ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ’ਤੇ ਕੁਝ ਚਾਨਣਾ ਪਾਇਆ। ਨਵਾਜ਼ੂਦੀਨ ਸਿੱਦਿਕੀ, ਜਿਸ ਨੇ ਫ਼ਿਲਮ ’ਚ 80 ਤੋਂ ਵੱਧ ਅਸਲ-ਜੀਵਨ ਦੀਆਂ ਟ੍ਰਾਂਸਜੈਂਡਰਾਂ ਨਾਲ ਕੰਮ ਕੀਤਾ ਹੈ, ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਇਕ ਅਸਲ-ਜੀਵਨ ਦੀ ਟ੍ਰਾਂਸਜੈਂਡਰ ਨਾਲ ਕੰਮ ਕਰਨਾ ‘ਹੱਡੀ’ ’ਚ ਇਕ ਅਦੁੱਤੀ ਅਨੁਭਵ ਰਿਹਾ ਹੈ, ਇਕ ਸਨਮਾਨਿਤ ਭਾਈਚਾਰੇ ਬਾਰੇ ਹੋਰ ਸਮਝਣ ਤੇ ਸਿੱਖਣ ਲਈ। ਉਨ੍ਹਾਂ ਦੀ ਮੌਜੂਦਗੀ ਸ਼ਕਤੀਸ਼ਾਲੀ ਸੀ। ਨਵਾਜ਼ੂਦੀਨ ਸਿੱਦਿਕੀ ਸਟਾਰਰ ‘ਹੱਡੀ’ 2023 ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।

sunita

This news is Content Editor sunita