ਨਵੇਂ ਗਾਇਕਾਂ ਦੀ ਗੁਰਦਾਸ ਮਾਨ ਤੇ ਬੱਬੂ ਮਾਨ ਨਾਲ ਤੁਲਣਾ ਕਰਨ ’ਤੇ ਦੇਖੋ ਕੀ ਬੋਲਿਆ ਗੁਰੂ ਰੰਧਾਵਾ

03/16/2021 5:12:45 PM

ਚੰਡੀਗੜ੍ਹ (ਬਿਊਰੋ)– ਗੁਰੂ ਰੰਧਾਵਾ ਦਾ ਭਾਵੇਂ ਬਾਲੀਵੁੱਡ ’ਚ ਵੱਡਾ ਨਾਂ ਬਣ ਚੁੱਕਾ ਹੈ ਪਰ ਉਸ ਦੀ ਬੋਲ-ਬਾਣੀ ਤੇ ਰਹਿਣੀ-ਸਹਿਣੀ ’ਚ ਅੱਜ ਵੀ ਪੰਜਾਬੀਅਤ ਭਰੀ ਹੋਈ ਹੈ। ਗੁਰੂ ਰੰਧਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੇ ਹਨ ਤੇ ਆਏ ਦਿਨ ਕੋਈ ਨਾ ਕੋਈ ਅਜਿਹੀ ਪੋਸਟ ਸਾਂਝੀ ਕਰਦੇ ਰਹਿੰਦੇ ਹਨ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਲੈਂਦੀ ਹੈ।

ਹਾਲ ਹੀ ’ਚ ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਗੁਰਦਾਸ ਮਾਨ ਤੇ ਬੱਬੂ ਮਾਨ ਨੂੰ ਲੈ ਕੇ ਬੋਲੇ। ਗੁਰੂ ਰੰਧਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਨਵੇਂ ਗਾਇਕਾਂ ਦੀ ਤੁਲਣਾ ਗੁਰਦਾਸ ਮਾਨ ਤੇ ਬੱਬੂ ਮਾਨ ਨਾਲ ਕਰਨ ਨੂੰ ਲੈ ਕੇ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਗੁਰੂ ਰੰਧਾਵਾ ਨੇ ਪੋਸਟ ’ਚ ਲਿਖਿਆ, ‘ਕਿਸੇ ਦੀ ਤੁਲਣਾ ਗੁਰਦਾਸ ਮਾਨ ਤੇ ਬੱਬੂ ਮਾਨ ਨਾਲ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੀ ਲੇਖਣੀ ਤੇ ਗੀਤ ਸਦਾਬਹਾਰ ਹਨ, ਨਾਲ ਹੀ ਇਨ੍ਹਾਂ ਦੀ ਖਿੱਚ ਤੇ ਪ੍ਰਸਿੱਧੀ ਵੀ ਸਦਾਬਹਾਰ ਹੈ। ਮੈਂ ਉਨ੍ਹਾਂ ਲੋਕਾਂ ਲਈ ਮੁਆਫ਼ੀ ਚਾਹੁੰਦਾ ਹਾਂ, ਜੋ ਨਵੇਂ ਗਾਇਕਾਂ ਦੀ ਤੁਲਣਾ ਇਨ੍ਹਾਂ ਦਿੱਗਜਾਂ ਨਾਲ ਕਰਦੇ ਹਨ। ਰੱਬ ਦੋਵੇਂ ਦਿੱਗਜਾਂ ਨੂੰ ਲੰਮੀ ਉਮਰ ਬਖਸ਼ੇ।’

ਦੱਸਣਯੋਗ ਹੈ ਕਿ ਗੁਰੂ ਰੰਧਾਵਾ ਆਪਣੇ ਤੋਂ ਵੱਡੇ ਕਲਾਕਾਰਾਂ ਦੇ ਨਾਲ-ਨਾਲ ਆਪਣੇ ਤੋਂ ਛੋਟੇ ਕਲਾਕਾਰਾਂ ਨੂੰ ਵੀ ਖੂਬ ਮਾਣ-ਸਨਮਾਨ ਦਿੰਦੇ ਹਨ। ਗੁਰੂ ਉਨ੍ਹਾਂ ਗਾਇਕਾਂ ’ਚੋਂ ਇਕ ਹਨ, ਜੋ ਬਹੁਤ ਘੱਟ ਵਿਵਾਦਾਂ ’ਚ ਰਹਿੰਦੇ ਹਨ ਤੇ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਹਨ। ਗੁਰੂ ਰੰਧਾਵਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਜਲਦ ਹੀ ਉਹ ਹਨੀ ਸਿੰਘ ਨਾਲ ਕੋਲੈਬੋਰੇਸ਼ਨ ਕਰਨ ਜਾ ਰਹੇ ਹਨ।

ਨੋਟ– ਗੁਰੂ ਰੰਧਾਵਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News