ਮਾੜਾ ਬੋਲਣ ਵਾਲਿਆਂ ਨੂੰ ਗੁਰੂ ਰੰਧਾਵਾ ਨੇ ਦਿੱਤਾ ਜਵਾਬ, ਲਿਖਿਆ, ‘ਮੇਰੇ ’ਤੇ ਸਮਾਂ...’

04/12/2021 6:18:47 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ’ਤੇ ਹਨ। ਉਨ੍ਹਾਂ ਦੇ ਗੀਤ ਸੁਪਰਹਿੱਟ ਹੁੰਦੇ ਹਨ ਤੇ ਟਰੈਂਡ ਸੈੱਟ ਕਰਦੇ ਹਨ। ਜਿਥੇ ਇਕ ਪਾਸੇ ਗੁਰੂ ਰੰਧਾਵਾ ਦੀ ਪ੍ਰਸਿੱਧੀ ਦੇ ਚਰਚੇ ਹੁੰਦੇ ਹਨ, ਉਥੇ ਉਹ ਟਰੋਲਰਜ਼ ਦੇ ਨਿਸ਼ਾਨੇ ’ਤੇ ਵੀ ਆ ਜਾਂਦੇ ਹਨ। ਹੁਣ ਗੁਰੂ ਰੰਧਾਵਾ ਨੇ ਟਰੋਲਰਜ਼ ਨੂੰ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦਾ ਮਾਲਕ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਪੰਜਾਬ ਦੇ ਅਮਿਤਾਭ ਬੱਚਨ ਦੇ ਨਾਂ ਨਾਲ ਮਸ਼ਹੂਰ ਸਨ ਸਤੀਸ਼ ਕੌਲ

ਗੁਰੂ ਰੰਧਾਵਾ ਨੇ ਲਿਖਿਆ, ‘ਮੈਂ ਇਸ ’ਚ ਫਰਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਕ ਤਾਂ ਜਦੋਂ ਮੈਂ ਪ੍ਰਸਿੱਧ ਨਹੀਂ ਸੀ ਤੇ ਹੁਣ ਮੈਂ ਜੋ ਹਾਂ। ਮੈਂ ਉਸੇ ਤਰ੍ਹਾਂ ਦਾ ਹੀ ਹਾਂ ਪਰ ਹਰ ਕੋਈ ਮੇਰੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ। ਮੇਰੇ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ ਤੁਸੀਂ ਵੀ ਆਪਣੇ ਵਧੀਆ ਬਣਨ ਲਈ ਸਖ਼ਤ ਮਿਹਨਤ ਕਰ ਸਕਦੇ ਹੋ ਤੇ ਘੱਟੋ-ਘੱਟ ਤੁਸੀਂ ਕੁਝ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਤੇ ਸੱਚ ਨਾਲ ਰਹੋ।’

ਗੁਰੂ ਨੇ ਅੱਗੇ ਲਿਖਿਆ, ‘ਤੁਸੀਂ ਸਿਰਫ ਕੁਝ ਵੀ ਜਾਂ ਤੁਸੀਂ ਜੋ ਮੈਨੂੰ ਲੈ ਕੇ ਮਹਿਸੂਸ ਕਰਦੇ ਹੋ, ਉਸ ਨੂੰ ਲਿਖ ਨਹੀਂ ਸਕਦੇ। ਜਿਵੇਂ ਕਿ ਤੁਹਾਡੇ ਲੋਕਾਂ ਕੋਲ ਹੈ, ਉਂਝ ਹੀ ਮੇਰੇ ਕੋਲ ਵੀ ਪਰਿਵਾਰ ਹੈ ਤੇ ਕਈ ਪਰਿਵਾਰ ਜਿਨ੍ਹਾਂ ਦੀ ਮੈਂ ਦੇਖ-ਰੇਖ ਕਰਨੀ ਹੁੰਦੀ ਹੈ।’

ਇਹ ਖ਼ਬਰ ਵੀ ਪੜ੍ਹੋ : ਸਿਮੀ ਚਾਹਲ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਲੁੱਟ ਰਹੀਆਂ ਨੇ ਪ੍ਰਸ਼ੰਸਕਾਂ ਦੇ ਦਿਲ, ਇੰਟਰਨੈੱਟ ’ਤੇ ਹੋਈਆਂ ਵਾਇਰਲ

ਗੁਰੂ ਨੇ ਅਖੀਰ ’ਚ ਲਿਖਿਆ, ‘ਅਗਲੀ ਵਾਰ ਕਿਸੇ ਵੀ ਕਲਾਕਾਰ ਬਾਰੇ ਕੁਝ ਵੀ ਲਿਖਣ ਤੋਂ ਪਹਿਲਾਂ ਇਹ ਯਕੀਨੀ ਕਰ ਲਓ ਕਿ ਉਸ ਕਲਾਕਾਰ ਨੇ ਆਪਣਾ ਮੁਕਾਮ ਹਾਸਲ ਕਰਨ ਲਈ ਕਿੰਨੇ ਦਿਨ ਤੇ ਰਾਤਾਂ ਦੀ ਮਿਹਨਤ ਕੀਤੀ ਹੈ ਤੇ ਸੋਚੋ ਕਿ ਕੱਲ ਨੂੰ ਜੇਕਰ ਕੋਈ ਵੀ ਤੁਹਾਡੇ ਬਾਰੇ ਬਿਨਾਂ ਕਿਸੇ ਲਾਜਿਕ ਦੇ ਕੁਝ ਕਹਿਣ ਲੱਗੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ। ਪਹਿਲੇ ਦਿਨ ਤੋਂ ਸਮਰਥਨ ਬਣਾਈ ਰੱਖਣ ਲਈ ਧੰਨਵਾਦ। ਤੁਸੀਂ ਲੋਕ ਮੈਨੂੰ ਮਜ਼ਬੂਤ ਬਣਾਉਂਦੇ ਹੋ।’

ਗੁਰੂ ਰੰਧਾਵਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਲੋਕ ਉਸ ਦਾ ਸਮਰਥਨ ਵੀ ਕਰ ਰਹੇ ਹਨ।

ਨੋਟ– ਗੁਰੂ ਰੰਧਾਵਾ ਦੀ ਇਸ ਪੋਸਟ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh