ਗੁਰਮੀਤ ਨੇ ਸਾਂਝੀ ਕੀਤੀ ਧੀ ਨਾਲ ਕਿਊਟ ਵੀਡੀਓ, ਲਾਡਲੀ ਦੇ ਕੋਮਲ ਹੱਥਾਂ ਨਾਲ ਖੇਡਦੇ ਨਜ਼ਰ ਆਏ ਅਦਾਕਾਰ

04/10/2022 4:23:11 PM

ਮੁੰਬਈ- ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬਿਨਾ ਬੈਨਰਜੀ ਹਾਲ ਹੀ 'ਚ ਮਾਤਾ-ਪਿਤਾ ਬਣੇ ਹਨ। ਦੇਬਿਨਾ ਨੇ 3 ਅਪ੍ਰੈਲ ਨੂੰ ਧੀ ਨੂੰ ਜਨਮ ਦਿੱਤਾ ਸੀ। ਨੰਨ੍ਹੀ ਪਰੀ ਦੇ ਘਰ ਆਉਣ ਨਾਲ ਜੋੜਾ ਬਹੁਤ ਖੁਸ਼ ਹੈ। ਗੁਰਮੀਤ ਅਤੇ ਦੇਬਿਨਾ ਨੇ ਧੀ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ ਸੀ। ਗੁਰਮੀਤ ਅਤੇ ਦੇਬਿਨਾ ਨੇ ਅਜੇ ਤੱਕ ਧੀ ਦੇ ਚਿਹਰਾ ਨਹੀਂ ਦਿਖਾਇਆ ਹੈ ਪਰ ਗੁਰਮੀਤ ਨੇ ਧੀ ਦੀ ਇਕ ਕਿਊਟ ਵੀਡੀਓ ਸਾਂਝੀ ਕੀਤੀ ਹੈ ਜੋ ਖੂਬ ਪਸੰਦ ਕੀਤੀ ਜਾ ਰਹੀ ਹੈ।


ਵੀਡੀਓ 'ਚ ਗੁਰਮੀਤ ਧੀ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ। ਅਦਾਕਾਰ ਦੀ ਧੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਗੁਰਮੀਤ ਅਤੇ ਨੰਨ੍ਹੀ ਪਰੀ ਦੇ ਸਿਰਫ ਹੱਥ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਗੁਰਮੀਤ ਨੇ ਲਿਖਿਆ-'ਮੇਰੀ ਲਿਟਿਲ ਪ੍ਰਿੰਸੇਜ'। ਪ੍ਰਸ਼ੰਸਕ ਇਸ ਵੀਡੀਓ 'ਤੇ ਖੂਬ ਪਿਆਰ ਲੁਟਾ ਰਹੇ ਹਨ।

 

 
 
 
 
View this post on Instagram
 
 
 
 
 
 
 
 
 
 
 

A post shared by Gurmeet Choudhary (@guruchoudhary)


ਦੱਸ ਦੇਈਏ ਕਿ ਗੁਰਮੀਤ ਚੌਧਰੀ ਅਤੇ ਦੇਬਿਨਾ ਬੈਨਰਜੀ ਨੇ 15 ਫਰਵਰੀ 2011 ਨੂੰ ਵਿਆਹ ਕੀਤਾ ਸੀ। ਵਿਆਹ ਦੇ 11 ਸਾਲ ਬਾਅਦ ਜੋੜੇ ਨੂੰ ਬੱਚੇ ਦਾ ਸੁੱਖ ਪ੍ਰਾਪਤ ਹੋਇਆ ਹੈ। ਇਸ ਸਮੇਂ ਦੋਵੇਂ ਖੁਸ਼ੀ ਨਹੀਂ ਸੰਭਾਲ ਪਾ ਰਹੇ ਹਨ। ਧੀ ਦੇ ਜਨਮ ਤੋਂ ਬਾਅਦ ਦੇਬਿਨਾ ਨੇ ਇਕ ਇੰਟਰਵਿਊ 'ਚ ਕਿਹਾ-'ਜਦੋਂ ਮੈਂ ਅਤੇ ਗੁਰਮੀਤ ਨੇ ਪਹਿਲੀ ਵਾਰ ਆਪਣੀ ਬੱਚੀ ਨੂੰ ਦੇਖਿਆ ਤਾਂ ਬੇਹੱਦ ਰੋਏ ਸਨ। ਉਹ ਖੁਸ਼ੀ ਦੇ ਹੰਝੂ ਸਨ, ਜੋ ਰੁੱਕਣ ਦਾ ਨਾਂ ਨਹੀਂ ਲੈ ਰਹੇ ਸਨ। ਉਧਰ ਗੁਰਮੀਤ ਨੇ ਦੱਸਿਆ ਕਿ ਉਹ ਆਪਣੀ ਧੀ ਲਈ ਹੀਰੋ ਬਣਨਾ ਚਾਹੁੰਦੇ ਹਨ। ਲੋਕ ਜੋ ਪਿਓ-ਧੀ ਦੇ ਰਿਸ਼ਤੇ ਦੇ ਬਾਰੇ 'ਤੇ ਗੱਲ ਕਰਦੇ ਹਨ, ਹੁਣ ਉਹ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ।

Aarti dhillon

This news is Content Editor Aarti dhillon