ਮਾਤਾ-ਪਿਤਾ ਬਣੇ ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ, ਨੰਨ੍ਹੀਂ ਪਰੀ ਨੇ ਲਿਆ ਜਨਮ

04/04/2022 1:32:50 PM

ਮੁੰਬਈ (ਬਿਊਰੋ)– ਟੀ. ਵੀ. ਦਾ ਇਕ ਹੋਰ ਮਸ਼ਹੂਰ ਕੱਪਲ ਮਾਤਾ-ਪਿਤਾ ਬਣ ਗਏ ਹਨ। ਭਾਰਤੀ ਤੇ ਹਰਸ਼ ਤੋਂ ਬਾਅਦ ਹੁਣ ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਦੇਬੀਨਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਕੱਪਲ ਨੇ ਸੋਸ਼ਲ ਮੀਡੀਆ ’ਤੇ ਆਪਣੇ ਬੇਬੀ ਦੀ ਪਹਿਲੀ ਝਲਕ ਦਿਖਾਉਂਦਿਆਂ ਪ੍ਰਸ਼ੰਸਕਾਂ ਨਾਲ ਇਸ ਖ਼ੁਸ਼ਖ਼ਬਰੀ ਨੂੰ ਸਾਂਝਾ ਕੀਤਾ ਹੈ। ਦੇਬੀਨਾ ਤੇ ਗੁਰਮੀਤ ਚੌਧਰੀ ਤਾਜ਼ਾ ਵੀਡੀਓ ’ਚ ਆਪਣੀ ਨਵ ਜਨਮੀ ਬੱਚੀ ਦਾ ਹੱਥ ਫੜੀ ਦਿਖਾਈ ਦੇ ਰਹੇ ਹਨ।

ਕੱਪਲ ਨੇ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ, ‘ਬੇਹੱਦ ਗ੍ਰੈਟੀਚਿਊਡ ਨਾਲ ਅਸੀਂ ਆਪਣੀ ਬੇਬੀ ਗਰਲ ਦਾ ਇਸ ਦੁਨੀਆ ’ਚ ਸਵਾਗਤ ਕਰਦੇ ਹਾਂ।’

 
 
 
 
View this post on Instagram
 
 
 
 
 
 
 
 
 
 
 

A post shared by Gurmeet Choudhary (@guruchoudhary)

ਕੱਪਲ ਨੇ ਬੇਬੀ ਦੇ ਜਨਮ ਦੀ ਤਾਰੀਖ਼ ਵੀ ਕੈਪਸ਼ਨ ’ਚ ਦੱਸੀ ਹੈ। ਕੱਪਲ ਨੇ ਲਿਖਿਆ, ‘3.4.2022.’। ਦੇਬੀਨਾ ਤੇ ਗੁਰਮੀਤ ਦੀ ਕੈਪਸ਼ਨ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਉਨ੍ਹਾਂ ਦੀ ਨੰਨ੍ਹੀਂ ਪਰੀ ਦਾ ਜਨਮ ਐਤਵਾਰ 3 ਅਪ੍ਰੈਲ ਨੂੰ ਹੋਇਆ ਹੈ ਪਰ ਦੋਵਾਂ ਨੇ ਇਹ ਖ਼ੁਸ਼ਖ਼ਬਰੀ ਪ੍ਰਸ਼ੰਸਕਾਂ ਨਾਲ ਅੱਜ ਸਾਂਝੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh