ਗੁਰਬਾਜ਼ ਗਰੇਵਾਲ ਨਾਲ ਸ਼ਹਿਨਾਜ਼ ਗਿੱਲ ਦੀ ਕਿਊਟ ਵੀਡੀਓ ਆਈ ਸਾਹਮਣੇ

01/31/2022 1:57:15 PM

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗੁਰਬਾਜ਼ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਹੈ। ਵੀਡੀਓ ਨੂੰ ਹੰਬਲ ਕਿੱਡਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ।

ਵੀਡੀਓ ’ਚ ਗੁਰਬਾਜ਼ ਗਰੇਵਾਲ ਤੇ ਸ਼ਹਿਨਾਜ਼ ਗਿੱਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਮਸਤੀ ਦੇਖ ਕੇ ਲੋਕ ਰੱਜ ਕੇ ਕੁਮੈਂਟਸ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਸਰੀ ਪੁਲਸ ਨੇ ਗਾਇਕ ਕੇ. ਐੱਸ. ਮੱਖਣ ਨੂੰ ਕੀਤਾ ਗ੍ਰਿਫ਼ਤਾਰ (ਵੀਡੀਓ)

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਗੁਰਬਾਜ਼ ਨੂੰ ਕਿਊਟੀਪਾਈ ਵਾਲਾ ਪੋਜ਼ ਬਣਾਉਣ ਲਈ ਕਹਿੰਦੀ ਹੈ। ਗੁਰਬਾਜ਼ ਪਹਿਲਾਂ ਸ਼ਹਿਨਾਜ਼ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਪਰ ਬਾਅਦ ’ਚ ਉਹ ਕਿਊਟੀਪਾਈ ਵਾਲਾ ਪੋਜ਼ ਬਣਾਉਂਦਾ ਹੈ।

ਇਸ ਤੋਂ ਬਾਅਦ ਗੁਰਬਾਜ਼ ਗਰੇਵਾਲ ਸ਼ਹਿਨਾਜ਼ ਨੂੰ ਮਠਿਆਈ ਖਵਾਉਂਦਾ ਨਜ਼ਰ ਆਉਂਦਾ ਹੈ। ਸ਼ਹਿਨਾਜ਼ ਦੇ ਬਸ ਕਹਿਣ ਮਗਰੋਂ ਵੀ ਗੁਰਬਾਜ਼ ਉਸ ਨੂੰ ਧੱਕੇ ਨਾਲ ਮਠਿਆਈ ਖਵਾਉਂਦਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Gurbaaz Grewal (@thegurbaazgrewal)

ਦੱਸ ਦੇਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਨੂੰ ‘ਬਿੱਗ ਬੌਸ 15’ ਦੇ ਗ੍ਰੈਂਡ ਫਿਨਾਲੇ ’ਚ ਦੇਖਿਆ ਗਿਆ ਸੀ। ਉਥੇ ਉਹ ਸਲਮਾਨ ਖ਼ਾਨ ਨੂੰ ਮਿਲ ਕੇ ਭਾਵੁਕ ਹੋ ਜਾਂਦੀ ਹੈ। ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਲਈ ਸ਼ੋਅ ’ਚ ਖ਼ਾਸ ਪੇਸ਼ਕਾਰੀ ਵੀ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh