ਗੁਰਬਾਜ਼ ਗਰੇਵਾਲ ਦੀ ਕਿਊਟ ਵੀਡੀਓ ਹੋਈ ਵਾਇਰਲ, ਪਾਪਾ ਗਿੱਪੀ ਨੂੰ ਇੰਝ ਕਰ ਰਿਹਾ ਤੰਗ

03/12/2021 1:44:21 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਨਿੱਤ ਦਿਨ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਦੇ ਦਿਨਾਂ ’ਚ ਗਿੱਪੀ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਏਕਮ ਤੇ ਸ਼ਿੰਦਾ ਨਾਲੋਂ ਵੱਧ ਨਜ਼ਰ ਆ ਰਹੀਆਂ ਹਨ।

ਇਸੇ ਦੇ ਚਲਦਿਆਂ ਗਿੱਪੀ ਨੇ ਕੁਝ ਘੰਟੇ ਪਹਿਲਾਂ ਹੀ ਗੁਰਬਾਜ਼ ਦੀ ਇਕ ਬੇਹੱਦ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜੋ ਉਸ ਦੇ ਚਾਹੁਣ ਵਾਲਿਆਂ ਨੂੰ ਖੂਬ ਪਸੰਦ ਆ ਰਹੀ ਹੈ। ਵੀਡੀਓ ਦੀ ਬੈਕਗਰਾਊਂਡ ’ਚ ਉਦਿਤ ਨਾਰਾਇਣ ਦਾ ਗੀਤ ‘ਪਾਪਾ ਕਹਿਤੇ ਹੈਂ’ ਸੁਣਾਈ ਦੇ ਰਿਹਾ ਹੈ ਤੇ ਵੀਡੀਓ ’ਚ ਗੁਰਬਾਜ਼ ਗਿੱਪੀ ਨੂੰ ਤੰਗ ਕਰਦਾ ਵੀ ਨਜ਼ਰ ਆ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Gippy Grewal (@gippygrewal)

ਵੀਡੀਓ ’ਚ ਗੁਰਬਾਜ਼ ਗਰੇਵਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ’ਚ ਗੁਰਬਾਜ਼ ਦੀਆਂ ਛੋਟੀਆਂ-ਛੋਟੀਆਂ ਮਸਤੀ ਕਰਦੇ ਦੀਆਂ ਕਈ ਵੀਡੀਓਜ਼ ਜੋੜੀਆਂ ਗਈਆਂ ਹਨ, ਜੋ ਤੁਹਾਡਾ ਵੀ ਦਿਲ ਜਿੱਤ ਲੈਣਗੀਆਂ।

ਗਿੱਪੀ ਵਲੋਂ ਇਹ ਵੀਡੀਓ ਇੰਸਟਾਗ੍ਰਾਮ ਰੀਲਜ਼ ’ਚ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Gippy Grewal (@gippygrewal)

ਦੱਸਣਯੋਗ ਹੈ ਕਿ ਹਾਲ ਹੀ ’ਚ ਗਿੱਪੀ ਨੇ ਪਤਨੀ ਰਵਨੀਤ ਕੌਰ ਗਰੇਵਾਲ ਨਾਲ ਵੀ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ’ਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵਲੋਂ ਵੀ ਖੂਬ ਕੁਮੈਂਟਸ ਕੀਤੇ ਗਏ ਸਨ।

ਨੋਟ– ਗੁਰਬਾਜ਼ ਗਰੇਵਾਲ ਦੀ ਇਸ ਵੀਡੀਓ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh