ਸਤਿ ਸ੍ਰੀ ਅਕਾਲ ਕਰਦੇ ਗੁਰਬਾਜ਼ ਗਰੇਵਾਲ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

11/21/2020 1:51:46 PM

ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਸੋਸ਼ਲ ਮੀਡੀਆ ’ਤੇ ਆਪਣੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਗਿੱਪੀ ਵਲੋਂ ਗੁਰਬਾਜ਼ ਦੀ ਜੋ ਤਸਵੀਰ ਸਾਂਝੀ ਕੀਤੀ ਗਈ ਹੈ, ਉਸ ’ਚ ਗੁਰਬਾਜ਼ ਸਤਿ ਸ੍ਰੀ ਅਕਾਲ ਕਰ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Gippy Grewal (@gippygrewal)

ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਲਿਖਦੇ ਹਨ ਕਿ ਗੁਰਬਾਜ਼ ਹੁਣ ਸਤਿ ਸ੍ਰੀ ਅਕਾਲ ਕਰਨੀ ਸਿੱਖ ਗਿਆ ਹੈ। ਗਿੱਪੀ ਦੇ ਫੈਨਜ਼ ਵਲੋਂ ਤਸਵੀਰ ’ਤੇ ਰੱਜ ਕੇ ਕੁਮੈਂਟਸ ਕੀਤੇ ਜਾ ਰਹੇ ਹਨ ਤੇ ਛੋਟੇ ਗਰੇਵਾਲ ਦਾ ਇਹ ਕਿਊਟ ਅੰਦਾਜ਼ ਵੀ ਪਸੰਦ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Gippy Grewal (@gippygrewal)

ਦੱਸਣਯੋਗ ਹੈ ਕਿ ਗੁਰਬਾਜ਼ ਦਾ ਕੁਝ ਦਿਨ ਪਹਿਲਾਂ ਜਨਮਦਿਨ ਵੀ ਸੀ। ਜਨਮਦਿਨ ਮੌਕੇ ਕੇਕ ਨਾਲ ਗਿੱਪੀ ਵਲੋਂ ਗੁਰਬਾਜ਼ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ, ਜਿਸ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Gippy Grewal (@gippygrewal)

ਉਥੇ ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਪੰਜਾਬੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਸ਼ੂਟਿੰਗ ਲੰਡਨ ਵਿਖੇ ਕਰ ਰਹੇ ਹਨ। ਇਸ ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ਨੀਰੂ ਬਾਜਵਾ ਨਜ਼ਰ ਆਉਣ ਵਾਲੀ ਹੈ ਤੇ ਕਈ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਾਮੇਡੀਅਨ ਵੀ ਵੇਖਣ ਨੂੰ ਮਿਲਣਗੇ। ‘ਫੱਟੇ ਦਿੰਦੇ ਚੱਕ ਪੰਜਾਬੀ’ ਅਗਲੇ ਸਾਲ 16 ਜੁਲਾਈ ਨੂੰ ਰਿਲੀਜ਼ ਹੋਵੇਗੀ।

Rahul Singh

This news is Content Editor Rahul Singh