ਇਸ ਅਦਾਕਾਰਾ ਨੇ ਸਾੜ੍ਹੀ ਪਹਿਨ ਕੇ ਲਾਏ ਪੁਸ਼ ਅੱਪਸ, ਵੀਡੀਓ ਹੋਈ ਵਾਇਰਲ

11/25/2020 7:04:02 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਗੁਲ ਪਨਾਗ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਉਸ ਨੇ ਹਾਲ ਹੀ ’ਚ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਅਦਾਕਾਰਾ ਅਨੋਖੇ ਅੰਦਾਜ਼ ’ਚ ਸਾੜ੍ਹੀ ਪਹਿਨ ਕੇ ਪੁਸ਼ ਅੱਪਸ ਲਗਾਉਂਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਉਂਦਿਆਂ ਭਾਰਤੀ ਸਿੰਘ ਨੇ ਕੀਤੀ ਇਹ ਪੋਸਟ, ਦੋਸਤ ਲਈ ਲਿਖਿਆ ਸੁਨੇਹਾ

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਗੁਲ ਪਨਾਗ ਨੇ ਬ੍ਰਾਊਨ ਕਲਰ ਦੀ ਸਾੜ੍ਹੀ ਪਹਿਨੀ ਹੋਈ ਹੈ। ਹਾਲਾਂਕਿ ਇਸ ਦੇ ਬਾਵਜੂਦ ਉਹ ਆਰਾਮ ਨਾਲ ਪੁਸ਼ ਅੱਪਸ ਲਗਾ ਰਹੀ ਹੈ। ਗੁਲ ਪਨਾਗ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਕਦੇ ਵੀ, ਕਿਤੇ ਵੀ।’ ਗੁਲ ਪਨਾਗ ਦੀ ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਵੀ ਹੈਰਾਨ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Gul Panag (@gulpanag)

ਬੱਚੇ ਨੂੰ ਪਿੱਠ ’ਤੇ ਬਿਠਾ ਕੇ ਲਗਾ ਚੁੱਕੀ ਹੈ ਪੁਸ਼ ਅੱਪਸ
ਅਦਾਕਾਰਾ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਬੱਚੇ ਨੂੰ ਪਿੱਠ ’ਤੇ ਬਿਠਾ ਕੇ ਪੁਸ਼ ਅੱਪਸ ਲਗਾਏ ਸਨ। ਵੀਡੀਓ ਸ਼ੇਅਰ ਕਰਦਿਆਂ ਗੁਲ ਪਨਾਗ ਨੇ ਕੈਪਸ਼ਨ ’ਚ ਲਿਖਿਆ ਸੀ, ‘ਅਸੀਂ ਸਾਰੇ ਜ਼ਿੰਦਗੀ ’ਚ ਵੱਖ-ਵੱਖ ਮੁਸ਼ਕਿਲਾਂ ਨਾਲ ਫਿਟਨੈੱਸ ਦਾ ਲੰਮਾ ਰਸਤਾ ਤੈਅ ਕਰ ਸਕਦੇ ਹਾਂ। ਹਾਲਾਂਕਿ ਉਹ ਸਾਰੀਆਂ ਮੁਸ਼ਕਿਲਾਂ ਪਿਆਰੀਆਂ ਹੋ ਸਕਦੀਆਂ ਹਨ।’ ਗੁਲ ਪਨਾਗ ਦੀ ਇਸ ਵੀਡੀਓ ’ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Gul Panag (@gulpanag)

ਇਹ ਖ਼ਬਰ ਵੀ ਪੜ੍ਹੋ : ਨਿਕਾਹ ਤੋਂ ਬਾਅਦ ਲਾਲ ਜੋੜੇ ’ਚ ਸਨਾ ਖ਼ਾਨ ਨੇ ਵਲੀਮਾ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸਣਯੋਗ ਹੈ ਕਿ ਗੁਲ ਪਨਾਗ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’ ’ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਸ ਨੇ ਬਾਲੀਵੁੱਡ ਫ਼ਿਲਮਾਂ ’ਚ ਆਪਣੇ ਸ਼ਾਨਦਾਰ ਅਭਿਨੈ ਨਾਲ ਵੀ ਖੂਬ ਸੁਰਖ਼ੀਆਂ ਬਟੋਰੀਆਂ ਹਨ। ਆਪਣੇ ਕਰੀਅਰ ਦੌਰਾਨ ਗੁਲ ਪਨਾਗ ‘ਜੁਰਮ’, ‘ਡੋਰ’, ‘ਧੂਪ’, ‘ਮਨੋਰਸਾ’, ‘ਸਿਕੰਦਰ’, ‘ਰਨ’, ‘ਹੈਲੋ’, ‘ਅੰਬਰਸਰੀਆ’, ‘ਸਟ੍ਰੇਟ ਗੇਮ’ ਤੇ ‘ਹੈਲੋ ਡਾਰਲਿੰਗ’ ’ਚ ਨਜ਼ਰ ਆ ਚੁੱਕੀ ਹੈ।

Rahul Singh

This news is Content Editor Rahul Singh