‘ਮਨੀ ਹਾਈਸਟ’ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਇਸ ਕਿਰਦਾਰ ’ਤੇ ਬਣੇਗੀ ਨਵੀਂ ਵੈੱਬ ਸੀਰੀਜ਼

12/02/2021 10:13:16 AM

ਮੁੰਬਈ (ਬਿਊਰੋ)– ਜੇਕਰ ਤੁਸੀਂ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਮਨੀ ਹਾਈਸਟ’ ਦੇ ਪ੍ਰਸ਼ੰਸਕ ਹੋ ਤੇ ਇਸ ਗੱਲ ਤੋਂ ਦੁਖੀ ਹੋ ਕਿ 3 ਦਸੰਬਰ ਨੂੰ ਸ਼ੋਅ ਦਾ ਪਰਦਾ ਹਮੇਸ਼ਾ ਲਈ ਡਿੱਗ ਜਾਵੇਗਾ ਕਿਉਂਕਿ ਆਖਰੀ ਸੀਜ਼ਨ ਦਾ ਆਖਰੀ ਭਾਗ ਰਿਲੀਜ਼ ਹੋ ਰਿਹਾ ਹੈ ਤਾਂ ਤੁਹਾਡੀ ਉਦਾਸੀ ਦੂਰ ਕਰਨ ਲਈ ਇਹ ਖ਼ਬਰ ਪੇਸ਼ ਹੈ। ‘ਮਨੀ ਹਾਈਸਟ’ ਸ਼ੋਅ ਜ਼ਰੂਰ ਖ਼ਤਮ ਹੋ ਜਾਵੇਗਾ ਪਰ ਇਸ ਦੀ ਕਹਾਣੀ ਜਾਰੀ ਰਹੇਗੀ। ਨੈੱਟਫਲਿਕਸ ਨੇ ਇਸ ਸਪੈਨਿਸ਼ ਕ੍ਰਾਈਮ ਵੈੱਬ ਸੀਰੀਜ਼ ਦੇ ਸਪਿਨ ਆਫ਼ ਬਰਲਿਨ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਾਖੀ ਸਾਵੰਤ ਦੇ ਪਤੀ ਨਾਲ ਜੁੜੇ ਰਾਜ ਦਾ ਹੋਇਆ ਖ਼ੁਲਾਸਾ, NRI ਨਹੀਂ ਸਗੋਂ ਸਲਮਾਨ ਦੇ ਸ਼ੋਅ 'ਚ ਹੀ ਕਰਦੈ ਕੰਮ

ਮੰਗਲਵਾਰ ਨੂੰ ਹੋਏ ਇਕ ਗਲੋਬਲ ਫੈਨ ਇਵੈਂਟ ’ਚ ਪਲੇਟਫਾਰਮ ਨੇ ਐਲਾਨ ਕੀਤਾ ਕਿ ਬਰਲਿਨ 2023 ’ਚ ਰਿਲੀਜ਼ ਹੋਵੇਗੀ। ਇਸ ਸਪਿਨ ਆਫ਼ ਸੀਰੀਜ਼ ’ਚ ਸ਼ੋਅ ਦੇ ਮੁੱਖ ਕਿਰਦਾਰ ਆਂਦਰੇਸ ਦੇ ਫੋਨੋਲੋਸਾ ਯਾਨੀ ਬਰਲਿਨ ਦੀ ਬੈਕ ਸਟੋਰੀ ਦਿਖਾਈ ਜਾਵੇਗੀ। ਸੀਰੀਜ਼ ’ਚ ਸਾਰੇ ਕਿਰਦਾਰਾਂ ਨੂੰ ਕਿਸੇ ਨਾ ਕਿਸੇ ਸ਼ਹਿਰ ਦਾ ਨਾਮ ਦਿੱਤਾ ਗਿਆ ਹੈ। ਦਰਅਸਲ ਬਰਲਿਨ ‘ਮਨੀ ਹਾਈਸਟ’ ਦੇ ਮੁੱਖ ਕਿਰਦਾਰ ਤੇ ਮਾਸਟਰਮਾਈਂਡ ਪ੍ਰੋਫੈਸਰ ਯਾਨੀ ਅਲਵਾਰੋ ਮੋਰਤੇ ਦੇ ਵੱਡੇ ਭਰਾ ਹਨ ਤੇ ਰਾਇਲ ਮਿੰਟ ਆਫ਼ ਸਪੇਨ ’ਚ ਹਾਈਸਟ ਦੌਰਾਨ ਪ੍ਰੋਫੈਸਰ ਤੋਂ ਬਾਅਦ ਦੂਜਾ ਸਭ ਤੋਂ ਅਹਿਮ ਟੀਮ ਮੈਂਬਰ ਸੀ।

ਬਰਲਿਨ ਦਾ ਕਿਰਦਾਰ ਬੇਹੱਦ ਦਿਲਚਸਪ ਦਿਖਾਇਆ ਗਿਆ ਹੈ। ਉਹ ਪ੍ਰੋਫੈਸਰ ਦੀ ਤਰ੍ਹਾਂ ਗੰਭੀਰ ਨਹੀਂ ਹੈ, ਅਤਰੰਗੀ ਹੈ। ਔਰਤਾਂ ’ਚ ਦਿਲਚਸਪੀ ਲੈਂਦਾ ਹੈ। ਹਾਈਸਟ ਦੀ ਫੁੱਲ ਪਰੂਫ਼ ਯੋਜਨਾਵਾਂ ਬਣਾਉਣ ’ਚ ਉਸ ਦੀ ਅਹਿਮ ਭੂਮਿਕਾ ਰਹੀ। ਸ਼ੋਅ ’ਚ ਬਰਲਿਨ ਦਾ ਕਿਰਦਾਰ ਕਈ ਰੰਗ ਤੇ ਜਜ਼ਬਾਤ ’ਚੋਂ ਗੁਜ਼ਰਦਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Netflix India (@netflix_in)

‘ਮਨੀ ਹਾਈਸਟ’ ਸੀਜ਼ਨ 5 ਦੇ ਪਹਿਲੇ ਵਾਲਿਊਮ ’ਚ ਵੀ ਬਰਲਿਨ ਦੀਆਂ ਝਲਕੀਆਂ ਵਿਖਾਈ ਗਈ ਸਨ ਤੇ ਉਸ ਦੀ ਬੈਕ ਸਟੋਰੀ ਦੇ ਕੁਝ ਹਿੱਸੇ ਦਰਸ਼ਕਾਂ ਨੇ ਦੇਖੇ। ਉਸ ਦੀ ਪ੍ਰੇਮ ਕਹਾਣੀ ਤੇ ਬੇਟੇ ਨੂੰ ਜਾਣੂ ਕਰਵਾਇਆ ਗਿਆ ਸੀ। ਸ਼ੋਅ ’ਚ ਇਹ ਕਿਰਦਾਰ ਸਪੈਨਿਸ਼ ਅਦਾਕਾਰ ਪੇਦਰੋ ਅਲੋਂਸੋ ਨਿਭਾਉਂਦੇ ਹਨ। ਇਸ ਤੋਂ ਇਲਾਵਾ ਨੈੱਟਫਲਿਕਸ ਨੇ ਐਲਾਨ ਕੀਤਾ ਕਿ ‘ਮਨੀ ਹਾਈਸਟ’ ਦੇ ਕੋਰੀਅਨ ਵਰਜ਼ਨ ’ਚ ‘ਸਕੁਆਡ ਗੇਮ’ ਦੇ ਪਾਰਕ ਹਾਏ-ਸੂ ਬਰਲਿਨ ਦਾ ਕਿਰਦਾਰ ਨਿਭਾਉਣਗੇ।

‘ਮਨੀ ਹਾਈਸਟ’ ਦੇ ਆਖ਼ਰੀ ਸੀਜ਼ਨ ’ਚ 10 ਐਪੀਸੋਡਸ ਹਨ। ਪਹਿਲੇ ਪੰਜ ਐਪੀਸੋਡਸ 3 ਸਤੰਬਰ ਨੂੰ ਰਿਲੀਜ਼ ਕੀਤੇ ਗਏ ਸਨ। ਉਥੇ ਹੀ, ਬਾਕੀ ਪੰਜ ਤਿੰਨ ਦਸੰਬਰ ਨੂੰ ਰਿਲੀਜ਼ ਕੀਤੇ ਜਾ ਰਹੇ ਹਨ। ਚੌਥਾ ਸੀਜ਼ਨ 2020 ’ਚ ਆਇਆ ਸੀ, ਜਿਸ ’ਚ 8 ਐਸੀਪੋਡਸ ਸਨ। ਚਾਰੇ ਸੀਜ਼ਨਸ ਸਪੈਨਿਸ਼ ਤੋਂ ਇਲਾਵਾ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਉਪਲੱਬਧ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh