ਗਿੱਪੀ ਗਰੇਵਾਲ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਫ਼ਿਲਮ ''ਵਾਰਨਿੰਗ'', ਇਸ ਮਹੀਨੇ ਹੋ ਸਕਦੀ ਹੈ ਰਿਲੀਜ਼

06/27/2021 2:14:44 PM

ਚੰਡੀਗੜ੍ਹ (ਬਿਊਰੋ)-ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਅੰਦਾਜ਼ ਕਰਕੇ ਮਸ਼ਹੂਰ ਹਨ। ਅੱਜਕਲ੍ਹ ਗਿੱਪੀ ਆਪਣੀ ਆਉਣ ਵਾਲੀਆਂ ਫ਼ਿਲਮ ਦੇ ਮਿਊਜ਼ਿਕ ਐਲਬਮ ਦੇ ਵਿਚ ਰੁਝੇ ਹੋਏ ਹਨ। ਗਿੱਪੀ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਆਪਣੀ ਆਉਣ ਵਾਲੀ ਐਲਬਮ ਬਾਰੇ ਇੱਕ ਹਿੰਟ ਦਿੱਤਾ ਸੀ ਪਰ ਹੁਣ ‘ਕੈਰੀ ਔਨ ਜੱਟਾ’ ਵਾਲੇ ਗਿੱਪੀ ਨੇ ਨਵੀਂ ਐਲਬਮ ਦਾ ਅਪਡੇਟ ਦੇ ਦਿੱਤਾ ਹੈ।
ਗਿੱਪੀ ਨੇ ਕਲੀਅਰ ਕੀਤਾ ਕਿ ਐਲਬਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਹਫ਼ਤੇ ਜਲਦੀ ਹੀ ਇਸ ਦਾ ਟਾਈਟਲ ਐਲਾਨ ਕੀਤਾ ਜਾਏਗਾ। ਨਾਲ ਹੀ ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਐਲਬਮ ਵਿੱਚ ਬਹੁਤ ਜ਼ਿਆਦਾ ਕੋਲੈਬੋਰੇਸ਼ਨ ਨਹੀਂ ਹੈ ਅਤੇ ਐਲਬਮ ਅਗਸਤ ਦੇ ਪਹਿਲੇ ਜਾਂ ਦੂਜੇ ਹਫ਼ਤੇ  ਵਿੱਚ ਰਿਲੀਜ਼ ਕੀਤੀ ਜਾਏਗੀ।
ਗਿੱਪੀ ਨੇ ਅੱਗੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਕਰਨ ਔਜਲਾ, ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੁਸਾਂਝ ਵੀ ਇੰਨਾ ਵਧੀਆ ਮਿਊਜ਼ਿਕ ਲੈ ਕੇ ਅੱਗੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਫ਼ਿਲਮ 'ਵਾਰਨਿੰਗ' ਬਾਰੇ, ਕਿਹਾ ਕਿ ਫ਼ਿਲਮ ਵੀ ਅਗਸਤ ਜਾਂ ਸਤੰਬਰ ਵਿਚ ਵੱਡੇ ਪਰਦੇ 'ਤੇ ਰਿਲੀਜ਼ ਹੋ ਸਕਦੀ ਹੈ।
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਿੱਪੀ ਨੇ ਆਪਣੇ ਸਿੰਗਲ ਟਰੈਕ 'ਜਦੋਂ ਨੱਚਦੀ ਤੂੰ' ਰਿਲੀਜ਼ ਕੀਤਾ ਸੀ। ਇਨੀਂ ਦਿਨੀਂ ਗਿੱਪੀ ਗਰੇਵਾਲ ਕੈਨੇਡਾ ਵਿਚ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਗਿੱਪੀ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਅਤੇ ਵੀਡਿਓਜ਼ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। 
 

Aarti dhillon

This news is Content Editor Aarti dhillon