ਮਿਲ ਰਹੀਆਂ ਨੇ ‘ਮਨਚਾਹੀਆਂ’ ਭੂਮਿਕਾਵਾਂ : ਸਬਾ ਆਜ਼ਾਦ

09/26/2022 6:23:19 PM

ਬਾਲੀਵੁੱਡ ਡੈਸਕ- ਸਬਾ ਆਜ਼ਾਦ ਸਟਾਰਰ ਵੈੱਬ ਸੀਰੀਜ਼ ‘ਰਾਕੇਟ ਬੋਆਏਜ਼’ ਦਾ ਪ੍ਰੀਮੀਅਰ ਇਸ ਸਾਲ ਦੀ ਸ਼ੁਰੂਆਤ ’ਚ ਸੋਨੀ ਲਿਵ ’ਤੇ ਹੋਇਆ ਸੀ। ਸ਼ੋਅ ਨੂੰ ਆਲੋਚਕਾਂ  ਅਤੇ ਪ੍ਰਸ਼ੰਸਕਾਂ ਦੋਵਾਂ ਨੇ ਖੂਬ ਪਸੰਦ ਕੀਤਾ। ਸੀਜ਼ਨ 1 ’ਚ ਪਰਵਾਨਾ ਇਰਾਨੀ (ਪਿਪਸੀ) ਦੀ ਭੂਮਿਕਾ ਨਿਭਾਉਣ ਵਾਲੀ ਸਬਾ ‘ਰਾਕੇਟ ਬੋਆਏਜ਼ 2’ ’ਚ ਵੀ ਦਿਖਾਈ ਦੇਵੇਗੀ। ਸਬਾ ਨੇ ਕਿਹਾ ਕਿ ਅਭਿਨੈ ਤੋਂ ਇਲਾਵਾ ਉਹ ਇਕ ਦਿਨ ਖ਼ੁਦ ਹੀ ਫ਼ਿਲਮਾਂ ਨਿਰਦੇਸ਼ਿਤ ਕਰਨ ਅਤੇ ਬਣਾਉਣ ਦੀ ਆਸ ਕਰਦੀ ਹੈ। ਉਹ ਆਪਣੇ ਕਰੀਅਰ ਦੀ ‘ਅਜੇ ਸ਼ੁਰੂਆਤ’ ਕਰ ਰਹੀ ਹੈ ਅਤੇ ਇਸ ਜੀਵਨ ਨੂੰ ਆਪਣੇ ਲਈ ਬਣਾਉਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। 

ਅਭਿਨੈ ਦੇ ਇਲਾਵਾ ਸਬਾ ਕੋਲ ਪਹਿਲਾਂ ਤੋਂ ਹੀ 3 ਬਦਲਵੇਂ ਕਰੀਅਰ ਹਨ ਪਰ ਉਹ ਉਹ ਦੱਸਦੀ ਹੈ ਕਿ ‘‘ਮੈਂ ਇਕ ਸੰਗੀਤਕਾਰ ਹਾਂ, ਮੇਰਾ ਆਪਣਾ ਇਕ ਬੈਂਡ ਹੈ, ਮੈਂ ਇਕ ਪਲੇਅਬੈਕ ਸਿੰਗਰ ਅਤੇ ਇਕ ਵਾਏਸ-ਓਵਰ ਕਲਾਕਾਰ ਹਾਂ। ਮੈਂ ਕੁਝ ਸਮੇਂ ਲਈ ਬੇਂਗਲੁਰੂ ’ਚ ਇਕ ਬਾਰ ਅਤੇ ਹੋਟਲ ਚਲਾਉਂਦੀ ਸੀ ਅਤੇ ਉਸ ਦੀ ਮਾਲਕਣ ਸੀ।’’

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਝੰਬੀਆਂ ਫ਼ਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਪ੍ਰਗਟਾਇਆ ਕਿਸਾਨਾਂ ਦਾ ਦੁੱਖ

ਸਬਾ ਸਿੱਖਿਆ ਮਾਹਿਰਾਂ ਅਤੇ ਕਲਾਕਾਰਾਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਇਸ ਲਈ ਇਸ ’ਚ ਕੋਈ ਹੈਰਾਨੀ ਨਹੀਂ ਕਿ ਉਸ ਨੇ ਆਪਣੇ ਮੰਚ ਦਾ ਨਾਂ ਆਪਣੀ ਦਾਦੀ ਦੇ ਉਪ ਨਾਂ (ਤਖੱਲੁਸ) ’ਤੇ ਰੱਖਿਆ ਹੈ। ਉਸ ਦੇ ਨਾਂ ਦੇ ਬਾਰੇ ’ਚ ਪੁੱਛੇ ਜਾਣ ’ਤੇ ਗਾਇਕਾ,ਅਭਿਨੇਤਰੀ ਜਿਸ ਦਾ ਜਨਮ ਤੋਂ ਨਾਂ ਸਬਾ ਗਰੇਵਾਲ ਹੈ।ਸਬਾ ਨੇ ਦੱਸਿਆ ਕਿ ਉਸ ਨੇ ਆਪਣੇ ਨਾਨੀ ਦੀ ‘ਇਜਾਜ਼ਤ ਨਾਲ ਇਸ ਨੂੰ ਅਪਣਾਇਆ’। 

ਇਹ ਵੀ ਪੜ੍ਹੋ : ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਸਬਾ ਨੇ ਕਿਹਾ,‘‘ਆਜ਼ਾਦ ਮੇਰੀ ਨਾਨੀ ਦਾ ਉਪ ਨਾਂ ਸੀ। ਮੈਨੂੰ ਇਸ ਦੇ ਸੁਰ ਅਤੇ ਵਿਸ਼ੇ ਵਸਤੂ ਦਾ ਅਰਥ ਪਸੰਦ ਆਇਆ। ਆਜ਼ਾਦੀ ਦੀ ਇੱਛਾ ਇਕ ਮਨੁੱਖੀ ਪ੍ਰਵਿਰਤੀ ਹੈ। ਇਸ ਲਈ (ਉਨ੍ਹਾਂ ਦੀ ਇਜਾਜ਼ਤ ਨਾਲ) ਮੈਂ ਇਸ ਨੂੰ ਆਪਣੇ ਮੰਚ ਦੇ ਨਾਂ ਦੇ ਰੂਪ ’ਚ ਅਪਣਾਇਆ।’’

ਇਹ ਪੁੱਛੇ ਜਾਣ ’ਤੇ ਕਿ ਉਸ ਦਾ ਪਰਿਵਾਰ ਉਸ ਦੀ ਪ੍ਰਸਿੱਧੀ ’ਤੇ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ, ਸਬਾ ਨੇ ਕਿਹਾ,‘‘ਮੇਰਾ ਪਰਿਵਾਰ ਇਮਾਨਦਾਰੀ, ਸਖ਼ਤ ਮਿਹਨਤ ਅਤੇ ਆਜ਼ਾਦੀ ਵਰਗੀਆਂ ਚੀਜ਼ਾਂ ’ਚ ਵੱਧ ਦਿਲਚਸਪੀ ਰੱਖਦਾ ਹੈ। ਪ੍ਰਸਿੱਧੀ ਨੂੰ ਘਰ ’ਚ ਕਿਸੇ ਵੀ ਤਰ੍ਹਾਂ ਦੇ ਗੁਣ ਦੇ ਰੂਪ ’ਚ ਨਹੀਂ ਦੇਖਿਆ ਜਾਂਦਾ। ਇਹ ਕਹਿਣਾ ਸਹੀ ਹੋਵੇਗਾ ਕਿ ਉਹ ਇਸ ਤੋਂ ਗੈਰ-ਪ੍ਰਭਾਵਿਤ ਹੈ।’’

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ

ਸਬਾ ਲਈ ਸੰਗੀਤ ਹੁਣ ਤੱਕ ਦਾ ਇਕ ਸੁਖਦਾਇਕ ਸਫ਼ਰ ਰਿਹਾ ਹੈ। ਜਿਥੋਂ ਤੱਕ ਅਭਿਨੈ ਦੀ ਗੱਲ ਹੈ, ਉਸ ਨੇ ਕਿਹਾ ਕਿ ਉਹ ਆਖ਼ਿਰਕਾਰ ਕਹਿ ਸਕਦੀ ਹੈ ਕਿ ਉਸ ਨੂੰ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਹਨ, ਜਿਸ ਤਰ੍ਹਾਂ ਦੀਆਂ ਉਹ ਚਾਹੁੰਦੀ ਹੈ,  ਉਸ ਦੇ ਲਈ ਉਹ ਧੰਨਵਾਦੀ ਹੈ। 

ਇਹ ਪੁੱਛੇ ਜਾਣ ’ਤੇ ਕਿ ਉਸ ਦੀ ਕਿਹੜੀ ਭੂਮਿਕਾ ਉਸ ਨੂੰ ਸਭ ਤੋਂ ਸੰਤੋਖਜਨਕ ਲੱਗੀ, ਸਬਾ ਨੇ ਕਿਹਾ,‘‘ਇਹ ਇਸਮਤ ਚੁਗਤਾਈ ਦਾ ਇਕ ਮੋਨੋਲਾਗ ਹੈ ਜੋ ਮੈਂ ਧਰਤੀ ਉਤਸਵ 2019 ਦੇ ਉਦਘਾਟਨ  ਲਈ  ਕੀਤਾ ਸੀ। ਮੈਨੂੰ ਕਈ ਕਿਰਦਾਰ ਨਿਭਾਉਣ ਨੂੰ ਮਿਲੇ ਅਤੇ ਇਹ ਹੁਣ ਤਕ ਮੇਰਾ ਸਭ ਤੋਂ ਤਸੱਲੀਬਖਸ਼ ਅਭਿਨੈ ਅਨੁਭਵ ਰਿਹਾ ਹੈ।’’ ਸਬਾ ਨੂੰ ਲੱਗਦਾ ਹੈ ਕਿ ਤੁਸੀਂ ਜੋ ਕਰਦੇ ਹੋ, ਜੇਕਰ ਉਸ ਨੂੰ ਪਿਆਰ ਕਰਦੇ ਹੋ ਅਤੇ ਕੰਮ ਤੇ ਜ਼ਿੰਦਗੀ ਦਰਮਿਆਨ ਸੰਤੁਲਨ ਬਣਾਉਣਾ ਜਾਣਦੇ ਹੋ ਤਾਂ ਤੁਸੀਂ ਮਨੋਰੰਜਨ ਉਦਯੋਗ ਦੀ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਸਕਦੇ ਹੋ। 

Shivani Bassan

This news is Content Editor Shivani Bassan