ਗੌਹਰ ਖ਼ਾਨ ਦਾ ਸਾਬਕਾ ਪ੍ਰੇਮੀ ਬਣਿਆ ਪਿਤਾ, ਅਦਾਕਾਰਾ ਨੇ ਦਿੱਤੀ ਇਹ ਪ੍ਰਤੀਕਿਰਿਆ

06/19/2021 2:48:05 PM

ਮੁੰਬਈ: ਗਾਇਕ ਨੀਤੀ ਮੋਹਨ ਅਤੇ ਨਿਹਾਰ ਪਾਂਡਿਆ ਹਾਲ ਹੀ ’ਚ ਇਕ ਪੁੱਤਰ ਦੇ ਮਾਤਾ-ਪਿਤਾ ਬਣੇ ਹਨ। ਜੋੜੇ ਨੇ ਪ੍ਰਸ਼ੰਸਕਾਂ ਦੇ ਨਾਲ ਨਵਜੰਮੇ ਬੱਚੇ ਦੀ ਇਕ ਝਲਕ ਵੀ ਸਾਂਝੀ ਕੀਤੀ ਹੈ ਜਿਸ ’ਚ ਬੇਬੀ ਦਾ ਲੁੱਕਿਆ ਹੋਇਆ ਚਿਹਰਾ ਅਤੇ ਉਨ੍ਹਾਂ ਦੀ ਉਂਗਲੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਖੁਸ਼ਖ਼ਬਰੀ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਪ੍ਰਸ਼ੰਸਕ ਅਤੇ ਇੰਡਸਟਰੀ ਦੇ ਸਿਤਾਰੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਨਿਹਾਰ ਦੀ ਐਕਸ ਪ੍ਰੇਮਿਕਾ ਗੌਹਰ ਖ਼ਾਨ ਨੇ ਵੀ ਉਨ੍ਹਾਂ ਨੂੰ ਘਰ ’ਚ ਪੁੱਤਰ ਦੇ ਸਵਾਗਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

 
 
 
 
View this post on Instagram
 
 
 
 
 
 
 
 
 
 
 

A post shared by NEETI MOHAN (@neetimohan18)


ਦਰਅਸਲ ਹਾਲ ਹੀ ’ਚ ਨੀਤੀ ਮੋਹਨ ਨੇ ਆਪਣੇ ਪੁੱਤਰ ਅਤੇ ਪਤੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਉਸ ਦੇ ਨੰਨੇ੍ਹ ਹੱਥਾਂ ਨੂੰ ਫੜਣਾ ਹੁਣ ਤੱਕ ਦਾ ਸਭ ਤੋਂ ਕੀਮਤੀ ਸਪਰਸ਼ ਹੈ। ਜਿਸ ਨੂੰ ਅਸੀਂ ਕਦੇ ਮਹਿਸੂਸ ਕੀਤਾ ਹੈ। ਆਰਿਆਵੀਰ ਨੇ ਸਾਨੂੰ ਆਪਣੇ ਮਾਤਾ-ਪਿਤਾ ਦੇ ਰੂਪ ’ਚ ਚੁਣਿਆ ਹੈ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਇਹ ਸਾਡੇ ਪਰਿਵਾਰ ’ਚ ਖੁਸ਼ੀ ਨੂੰ ਕਈ ਗੁਣਾ ਵਧਾ ਦਿੰਦਾ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਹਮੇਸ਼ਾ ਲਈ ਆਭਾਰੀ ਨਿਹਾਰ’। 


ਨੀਤੀ ਦੇ ਇਸ ਪੋਸਟ ’ਤੇ ਗੌਹਰ ਖ਼ਾਨ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਆਰਿਆਵੀਰ ਨੂੰ ਸ਼ੁੱਭਕਾਮਨਾਵਾਂ’।


ਦੱਸ ਦੇਈਏ ਕਿ ਨੀਤੀ ਮੋਹਨ ਅਤੇ ਨਿਹਾਰ ਪਾਂਡਿਆ ਨੇ 15 ਫਰਵਰੀ 2019 ਨੂੰ ਵਿਆਹ ਕੀਤਾ ਸੀ। ਹੁਣ ਉਹ ਦੋ ਤੋਂ ਤਿੰਨ ਹੋ ਗਏ ਹਨ। ਪਰਿਵਾਰ ’ਚ ਇਸ ਵਾਧੇ ਨੂੰ ਲੈ ਕੇ ਜੋੜਾ ਬਹੁਤ ਖੁਸ਼ ਹੈ। 
ਉੱਧਰ ਇਕ ਸਮੇਂ ਨਿਹਾਰ ਪਾਂਡਿਆ ਦਾ ਨਾਂ ਗੌਹਰ ਖ਼ਾਨ ਦੇ ਨਾਲ ਜੋੜਿਆ ਗਿਆ ਸੀ। ਹਾਲਾਂਕਿ ਦੋਵਾਂ ਨੇ ਇਸ ਬਾਰੇ ’ਚ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ। 

Aarti dhillon

This news is Content Editor Aarti dhillon