ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ''ਗਦਰ 2'' ''ਚ ਇਸ ਦਮਦਾਰ ਅਦਾਕਾਰ ਦੀ ਹੋਈ ਐਂਟਰੀ
07/03/2023 4:20:19 PM
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ 'ਗਦਰ 2' ਇਸ ਸਾਲ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਫ਼ਿਲਮ 'ਚ ਦਿੱਗਜ ਅਦਾਕਾਰ ਨਾਨਾ ਪਾਟੇਕਰ ਵੀ ਐਂਟਰੀ ਕਰ ਚੁੱਕੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਸਦੀ ਭੂਮਿਕਾ ਕੀ ਹੈ?
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’
ਤਰਨ ਆਦਰਸ਼ ਨੇ ਕੁਝ ਸਮਾਂ ਪਹਿਲਾਂ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਨਾਨਾ ਪਾਟੇਕਰ ਡਬ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਇਸ ਗੱਲ ਦਾ ਖੁਲਾਸਾ ਕੀਤਾ, ''ਨਾਨਾ ਪਾਟੇਕਰ ਨੇ 'ਗਦਰ 2' ਲਈ ਵਾਇਸ ਓਵਰ ਕੀਤਾ ਹੈ... ਨਾਨਾ ਪਾਟੇਕਰ ਨੇ 'ਗਦਰ 2' ਲਈ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮ ਦੀ ਸ਼ੁਰੂਆਤ 'ਚ ਹੀ ਨਾਨਾ ਪਾਟੇਕਰ ਦੀ ਵਾਇਸ ਓਵਰ। 'ਗਦਰ 2' ਨਾਲ ਦਰਸ਼ਕਾਂ ਦੀ ਜਾਣ-ਪਛਾਣ ਕਰਾਵਾਂਗੇ। ਦੱਸ ਦੇਈਏ ਕਿ ਓਮ ਪੁਰੀ ਨੇ ਸਾਲ 2001 'ਚ 'ਗਦਰ' 'ਚ ਆਪਣੀ ਆਵਾਜ਼ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'OMG 2' ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ 'ਚ ਦਿਸੇ ਅਕਸ਼ੈ ਕੁਮਾਰ
ਹਾਲ ਹੀ ’ਚ ਨਿਰਮਾਤਾਵਾਂ ਨੇ ਗਲੋਬਲ ਚਾਰਟਬਸਟਰ ‘ਉੱਡ ਜਾ ਕਾਲੇ ਕਾਵਾਂ’ ਦਾ ਸੁਧਾਰਿਆ ਹੋਇਆ ਸੰਸਕਰਣ ਲਾਂਚ ਕੀਤਾ, ਜਿਸ ਨੂੰ ਇਕ ਵਾਰ ਫਿਰ ਬਹੁਤ ਪਿਆਰ ਮਿਲਿਆ ਤੇ ਥੋੜ੍ਹੇ ਸਮੇਂ ’ਚ ਹੀ ਟ੍ਰੈਂਡ ਕਰਨ ਲੱਗਾ। ‘ਗਦਰ 2’ ਦੀ ਸੰਗੀਤ ਐਲਬਮ ’ਤੇ ਕੰਮ ਕਰਨ ਬਾਰੇ, ਗੀਤਕਾਰ ਸਈਦ ਕਾਦਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮਿਥੁਨ ਤੇ ਅਨਿਲ ਸ਼ਰਮਾ ਨਾਲ ਕੰਮ ਕਰਨਾ ਉਨ੍ਹਾਂ ਲਈ ਕਿੰਨਾ ਖਾਸ ਸੀ। ਇਹ ਫਿਲਮ 11 ਅਗਸਤ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।