‘ਗਦਰ 2’ ਨੇ ਰਿਲੀਜ਼ ਦੇ 13ਵੇਂ ਦਿਨ ਵੀ ਕੀਤੀ ਮੋਟੀ ਕਮਾਈ, ਜਾਣੋ ਕੁਲ ਕਲੈਕਸ਼ਨ

08/24/2023 2:17:13 PM

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਗਦਰ 2’ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ ਹੁਣ ਤਕ 410.70 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਖ਼ਾਸ ਗੱਲ ਇਹ ਹੈ ਕਿ ‘ਗਦਰ 2’ ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਵੀ ਸ਼ਾਨਦਾਰ ਕਮਾਈ ਕੀਤੀ ਹੈ। ਫ਼ਿਲਮ ਨੇ 13ਵੇਂ ਦਿਨ 10 ਕਰੋੜ ਰੁਪਏ ਕਮਾਏ।

ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਦੱਸ ਦੇਈਏ ਕਿ ‘ਗਦਰ 2’ ‘ਬਾਹੂਬਲੀ 2’ ਦੀ ਹਿੰਦੀ ਕਲੈਕਸ਼ਨ ਤੇ ‘ਪਠਾਨ’ ਦੀ ਭਾਰਤ ’ਚ ਕਲੈਕਸ਼ਨ ਦੇ ਬੇਹੱਦ ਨਜ਼ਦੀਕ ਪਹੁੰਚ ਗਈ ਹੈ। ਫ਼ਿਲਮ ਪਹਿਲਾਂ ਹੀ ‘ਦੰਗਲ’ ਤੇ ‘ਕੇ. ਜੀ. ਐੱਫ. 2’ ਵਰਗੀਆਂ ਫ਼ਿਲਮਾਂ ਦੇ ਰਿਕਾਰਡ ਤੋੜ ਚੁੱਕੀ ਹੈ।

‘ਗਦਰ 2’ ’ਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸਿਮਰਤ ਕੌਰ ਤੇ ਮਨੀਸ਼ ਵਧਵਾ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh