‘ਫੁਕਰੇ 3’ ਦਾ ਹਿੱਸਾ ਨਹੀਂ ਹੋਣਗੇ ਅਲੀ ਫਜ਼ਲ, ਇਸ ਕਰਕੇ ਛੱਡੀ ਫ਼ਿਲਮ

03/04/2022 6:21:43 PM

ਮੁੰਬਈ (ਬਿਊਰੋ)– ਕਾਮੇਡੀ ਡਰਾਮਾ ਫ਼ਿਲਮ ‘ਫੁਕਰੇ’ ਆਪਣੇ ਤੀਜੇ ਭਾਗ ਨੂੰ ਲੈ ਕੇ ਆ ਰਹੀ ਹੈ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਹ ਤਿਆਰ ਹੈ। ਵਰੁਣ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਬੋਰਡ ਦੀ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਫ਼ਿਲਮ ‘ਫੁਕਰੇ’ ਦਾ ਤੀਜਾ ਭਾਗ ਆ ਰਿਹਾ ਹੈ ਤੇ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਾਰ ਇਸ ਫ਼ਿਲਮ ’ਚ ਇਕ ਟਵਿਸਟ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਖ਼ਬਰ ਆ ਰਹੀ ਹੈ ਕਿ ਫ਼ਿਲਮ ’ਚ ਅਲੀ ਫਜ਼ਲ ਨਹੀਂ ਦਿਖਣ ਵਾਲੇ ਹਨ। ਉਸ ਦੀ ਜਗ੍ਹਾ ਮੇਕਰਜ਼ ਕਿਸੇ ਹੋਰ ਸਟਾਰ ਨੂੰ ਕਾਸਟ ਕਰਨਗੇ। ਖ਼ਬਰਾਂ ਮੁਤਾਬਕ ਅਲੀ ਫਜ਼ਲ ਇਸ ਫ਼ਿਲਮ ਦੀ ਤੀਜੀ ਫ੍ਰੈਂਚਾਇਜ਼ੀ ਦਾ ਹਿੱਸਾ ਨਹੀਂ ਰਹਿਣਗੇ। ਅਲੀ ਕੋਲ ਕਈ ਪ੍ਰਾਜੈਕਟਸ ਹਨ, ਜਿਨ੍ਹਾਂ ’ਚ ਉਹ ਰੁੱਝੇ ਨਜ਼ਰ ਆਉਣਗੇ।

ਅਦਾਕਾਰ ਕੋਲ ਇਸ ਸਮੇਂ ਇਸ ਫ਼ਿਲਮ ਲਈ ਡੇਟਸ ਨਹੀਂ ਹਨ। ਅਲੀ ਨੇ ਆਪਣੀਆਂ ਡੇਟਸ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਖ਼ੁਫ਼ੀਆ’ ਲਈ ਰੱਖੀਆਂ ਹਨ। ਅਜਿਹੇ ’ਚ ‘ਫੁਕਰੇ 3’ ਦੀ ਸ਼ੂਟਿੰਗ ਕਰਨਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਹੈ, ਇਸ ਲਈ ਉਹ ਫ਼ਿਲਮ ਦਾ ਹਿੱਸਾ ਨਹੀਂ ਹਨ।

 
 
 
 
View this post on Instagram
 
 
 
 
 
 
 
 
 
 
 

A post shared by ali fazal (@alifazal9)

ਫਰਵਰੀ ਮਹੀਨੇ ਦੀ ਸ਼ੁਰੂਆਤ ’ਚ ਅਲੀ ਫਜ਼ਲ ‘ਕਾਂਦਾਹਾਰ’ ਦੀ ਸ਼ੂਟਿੰਗ ’ਚ ਰੁੱਝੇ ਸਨ। ਇਸ ਤੋਂ ਬਾਅਦ ਉਹ ਆਪਣੀ ਹਾਲੀਵੁੱਡ ਫ਼ਿਲਮ ‘ਡੈੱਥ ਆਨ ਦਿ ਨਾਇਲ’ ਦੀ ਪ੍ਰਮੋਸ਼ਨ ’ਚ ਰੁੱਝ ਗਏ। ਆਪਣੇ ਕਮਿੱਟਮੈਂਟਸ ਨੂੰ ਧਿਆਨ ’ਚ ਰੱਖਦਿਆਂ ਅਲੀ ਨੇ ਇਹ ਕਦਮ ਚੁੱਕਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh