ਫ਼ਿਲਮ ‘ਫੁਕਰੇ-3’ ਦਾ ਪਹਿਲਾ ਗਾਣਾ ‘ਵੇ ਫੁਕਰੇ’ ਹੋਇਆ ਲਾਂਚ

09/12/2023 12:29:41 PM

ਮੁੰਬਈ (ਬਿਊਰੋ) - ਐਕਸਲ ਐਂਟਰਟੇਨਮੈਂਟ ਦੀ ‘ਫੁਕਰੇ 3’ ਟਰੇਲਰ ਲਾਂਚ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਹੈ। ਹਾਲ ਹੀ ’ਚ, ਨਿਰਮਾਤਾਵਾਂ ਨੇ ਰਿਲੀਜ਼ ਡੇਟ ਦਾ ਐਲਾਨ ਕਰ ਕੇ ਤੇ ਪਹਿਲੇ ਗੀਤ ‘ਵੇ ਫੁਕਰੇ’ ਦੀ ਝਲਕ ਰਿਲੀਜ਼ ਕਰਕੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੇ ਤੋੜੇ ਸਾਰੇ ਰਿਕਾਰਡ, 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ

‘ਫੁਕਰੇ’ ਫ੍ਰੈਂਚਾਈਜ਼ੀ ਹਮੇਸ਼ਾ ਚਾਰਟਬਸਟਰ ਗੀਤਾਂ ਨਾਲ ਸਜੀ ਰਹਿੰਦੀ ਹੈ। ਅਜਿਹੇ ‘ਫੁਕਰੇ 3’ ਦੇ ਪਹਿਲੇ ਗੀਤ ‘ਵੇ ਫੁਕਰੇ’ ਦੇ ਨਾਲ, ਨਿਰਮਾਤਾਵਾਂ ਨੇ ਇਸ ਚਾਰਟਬਸਟਰ ਗੀਤ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ ਹੈ। ਇਸ ਉਤਸ਼ਾਹੀ ਡਾਂਸ ਨੰਬਰ ’ਚ ਫੁਕਰੇ ਗੈਂਗ ਨੂੰ ਆਪਣੇ ਸਵੈਗ ’ਚ ਵਾਪਸ ਦੇਖ ਕੇ ਕਾਮੇਡੀ ਮਨੋਰੰਜਨ ’ਚ ਹੋਰ ਵੀ ਸਵਾਦ ਆ ਰਿਹਾ ਹੈ। 

‘ਵੇ ਫੁਕਰੇ’ ਗੀਤ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਦੇਵ ਨੇਗੀ ਤੇ ਅਸੀਸ ਕੌਰ ਨੇ ਗਾਇਆ ਹੈ ਤੇ ਬੋਲ ਸ਼ਬੀਰ ਅਹਿਮਦ ਨੇ ਦਿੱਤੇ ਹਨ। ਇਸ ਗੀਤ ਨੂੰ ਬਾਸਕੋ ਮਾਰਟਿਸ ਨੇ ਕੋਰੀਓਗ੍ਰਾਫ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita