ਹੁਣ ਪੁਲਾੜ 'ਚ ਹੋਵੇਗੀ ਫ਼ਿਲਮਾਂ ਦੀ ਸ਼ੂਟਿੰਗ, 30 ਅਦਾਕਾਰਾਂ ਸਮੇਤ ਟੌਮ ਕਰੂਜ ਦੌੜ 'ਚ ਸ਼ਾਮਲ

11/06/2020 1:59:24 PM

ਮੁੰਬਈ (ਬਿਊਰੋ) - ਫ਼ਿਲਮੀ ਦੁਨੀਆ ਦੇ ਪ੍ਰੋਡਿਊਸਰ/ਡਾਇਰੈਕਟਰ ਸ਼ੂਟਿੰਗ ਲਈ ਹਮੇਸ਼ਾ ਨਵੀਆਂ-ਨਵੀਆਂ ਲੋਕੇਸ਼ਨਾਂ ਦੀ ਭਾਲ 'ਚ ਰਹਿੰਦੇ ਹਨ। ਜਲ, ਜੰਗਲ ਅਤੇ ਜ਼ਮੀਨ ਦਾ ਹਰ ਪਹਿਲੂ ਦਿਖਾ ਚੁੱਕੇ ਡਾਇਰੈਕਟਰਾਂ ਦੀ ਸੂਚੀ 'ਚ ਹੁਣ ਧਰਤੀ ਦੇ ਚੱਕਰ ਲਾ ਰਿਹਾ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ. ਐੱਸ. ਐੱਸ) ਵੀ ਜੁੜ ਗਿਆ ਹੈ। ਰੂਸ ਨੇ ਆਈ. ਐੱਸ. ਐੱਸ. 'ਤੇ ਫ਼ਿਲਮ ਦੀ ਸ਼ੂਟਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਦਾਕਾਰਾ ਦੀ ਭਾਲ ਜਾਰੀ ਹੈ। ਰੂਸ ਚਾਹੁੰਦਾ ਹੈ ਕਿ ਉਹ ਆਈ. ਐੱਸ. ਐੱਸ. 'ਤੇ ਸਭ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਕਰੇ। ਹਾਲਾਂਕਿ ਇਸ ਦੌੜ ਦਾ ਸਭ ਤੋਂ ਵੱਡਾ ਕੰਡਾ ਅਮਰੀਕਾ ਹੈ ਕਿਉਂਕਿ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਕਰੂਜ ਪਹਿਲਾ ਹੀ ਨਾਸਾ ਨਾਲ ਮਿਲ ਕੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਪੁਲਾੜ) 'ਤੇ ਸ਼ੂਟਿੰਗ ਦਾ ਐਲਾਨ ਕਰ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਅਰਜੁਨ ਕਾਨੂੰਗੋ ਨਾਲ ਸ਼ਹਿਨਾਜ਼ ਨੂੰ ਰੋਮਾਂਟਿਕ ਹੁੰਦੀ ਵੇਖ ਸਿਧਾਰਥ ਹੋਏ ਬੇਕਾਬੂ, ਟਵਿੱਟਰ 'ਤੇ ਆਖੀ ਇਹ ਗੱਲ

ਰੂਸ ਦੀ ਸਪੇਸ ਏਜੰਸੀ ਰੌਸਕ੍ਰਾਸਮਾਰਸ ਦੇਸ਼ ਦੇ ਸਭ ਤੋਂ ਵੱਡੇ ਟੀ. ਵੀ. ਚੈਨਲ 'ਚੈਨਲ ਵਨ' ਨਾਲ ਮਿਲ ਕੇ ਇਹ ਫ਼ਿਲਮ ਬਣਾ ਰਹੀ ਹੈ। ਫ਼ਿਲਮ ਦੀ ਕਹਾਣੀ ਪੁਲਾੜ 'ਤੇ ਆਧਾਰਿਤ ਹੀ ਹੋਵੇਗੀ ਅਤੇ ਇਸ ਫ਼ਿਲਮ 'ਚ ਜਨਾਨੀ ਮੁੱਖ ਭੂਮਿਕਾ 'ਚ ਹੋਵੇਗੀ। ਫ਼ਿਲਮ ਦਾ ਨਾਂ 'ਦਿ ਚੈਲੇਂਜ' ਹੋ ਸਕਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਸਪੇਸ ਚੀਫ਼ ਤੇ ਰੌਸਕ੍ਰੌਸਮਾਰਸ ਦੇ ਮੁੱਖੀ ਦਮਿਤਰੀ ਰੋਗੋਜਿਨ ਨੇ ਖ਼ੁਦ ਨੂੰ ਫ਼ਿਲਮ ਦਾ ਪ੍ਰੋਡਿਊਸਰ ਘੋਸ਼ਿਤ ਕੀਤਾ ਹੈ। ਰੂਸੀ ਫ਼ਿਲਮ ਦੀਆਂ ਤਿਆਰੀਆਂ ਦੇ ਹਰ ਪੱਖ ਨੂੰ 'ਚੈਨਲ ਵਨ' 'ਤੇ ਪ੍ਰਸਾਰਿਤ ਕੀਤਾ ਜਾਵੇਗਾ ਤਾਂਕਿ ਦੇਸ਼ ਦੀ ਪੁਲਾੜ/ਅੰਤਰਿਕਸ਼ ਗਤੀਵਿਧੀਆਂ ਦੀ ਲੋਕਪ੍ਰਿਯਤਾ ਵਧਾਈ ਜਾਵੇ। ਰੋਗੋਜਿਨ ਮੁਤਾਬਕ, ਇਹ ਅਨੋਖਾ ਪੁਲਾੜ ਪ੍ਰਯੋਗ ਹੋਵੇਗਾ। ਰੂਸੀ ਅਦਾਕਾਰਾ ਨੂੰ ਸੋਯੂਜ ਕੈਪਸੂਲ ਤੋਂ ਭੇਜਿਆ ਜਾਵੇਗਾ।' ਦੂਜੇ ਪਾਸੇ, ਟੌਮ ਕਰੂਜ ਦੀ ਯੋਜਨਾ ਏਲਨ ਮਾਸਕ ਦੇ ਰਾਕੇਟ ਕਰਿਊ ਡ੍ਰੈਗਨ ਸਪੇਸਸ਼ਿਪ ਤੋਂ ਅਕਤੂਬਰ 2021 'ਚ ਆਈ. ਐੱਸ. ਐੱਸ. ਜਾਣ ਦੀ ਹੈ। ਅਮਰੀਕੀ ਫ਼ਿਲਮ ਦਾ ਡਾਗ ਲਿਮਾਨ ਨਿਰਦੇਸ਼ਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਤੇ ਵਿਰਾਟ ਕੋਹਲੀ ਨੂੰ ਰੋਮਾਂਟਿਕ ਹੁੰਦਿਆਂ ਵੇਖ ਪ੍ਰਿਯੰਕਾ ਚੋਪੜਾ ਦੀਆਂ ਅੱਖਾਂ 'ਚ ਆਏ ਹੰਝੂ, ਆਖੀ ਇਹ ਗੱਲ

30 ਨਾਮ ਸ਼ਾਰਟਲਿਸਟ ਹੋਣਗੇ, ਹੀਰੋਇਨ ਸੁਪਰਵੁਮੈਨ ਹੋਵੇ, ਟਰੈਨਿੰਗ ਦੇਣਗੇ
ਰੂਸੀ ਨਿਊਜ਼ ਏਜੰਸੀ ਤਾਸ ਮੁਤਾਬਕ, ਹੀਰੋਇਨ ਦੀ ਉਮਰ 25 ਤੋਂ 45 ਸਾਲ ਦੇ ਵਿਚਕਾਰ ਹੋਵੇ। ਉਨ੍ਹਾਂ ਨੂੰ ਫਰਾਟੇਦਾਰ ਕਵਿਤਾ ਬੋਲਣੀ ਆਉਣੀ ਚਾਹੀਦੀ ਹੈ। 30 ਨਾਵਾਂ 'ਚੋਂ 2 ਹੀਰੋਇਨਾਂ ਨੂੰ ਚੁਣਿਆ ਜਾਵੇਗਾ, ਜਿਸ 'ਚ ਇਕ ਮੁੱਖ ਕਿਰਦਾਰ ਤੇ ਦੂਜਾ ਬਾਡੀ ਡਬਲ ਲਈ। ਉਨ੍ਹਾਂ ਨੂੰ ਸਕੂਲ ਆਫ਼ ਕਾਸਮੋਨਾਟ੍ਰਸ 'ਚ ਤਿੰਨ ਮਹੀਨੇ ਦੀ ਸਖ਼ਤ ਸਿਖਲਾਈ ਦਿੱਤੀ ਜਾਵੇਗੀ। ਉਹ ਕਾਫ਼ੀ ਪੜ੍ਹੀ-ਲਿਖੀ ਹੋਣੀ ਚਾਹੀਦੀ ਹੈ ਅਤੇ ਉਸ ਦਾ ਕੋਈ ਆਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ।

ਇਹ ਖ਼ਬਰ ਵੀ ਪੜ੍ਹੋ : ਕੀ ਗਰਭਵਤੀ ਹੈ ਯੁਵਿਕਾ ਚੌਧਰੀ? ਮਾਂ ਬਣਨ ਦੀਆਂ ਖ਼ਬਰਾਂ ਦਾ ਦੱਸਿਆ ਸੱਚ


sunita

Content Editor

Related News