ਫਿਲਮ ''ਉੜਤਾ ਪੰਜਾਬ'' ਨੂੰ ਲੈ ਕੇ ਬੰਬੇ ਹਾਈਕੋਰਟ ਨੇ ਸੁਣਾਇਆ ਫੈਸਲਾ
Wednesday, Jun 08, 2016 - 04:50 PM (IST)

ਮੁੰਬਈ— ਫਿਲਮ ''ਉੜਤਾ ਪੰਜਾਬ'' ''ਤੇ ਸ਼ੁਰੂ ਹੋਇਆ ਵਿਵਾਦ ਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਹਾਲ ਹੀ ''ਚ ਖਬਰ ਹੈ ਕਿ ਫਿਲਮ ''ਉੜਤਾ ਪੰਜਾਬ'' ਦੇ ਫਿਲਮਕਾਰCentral Board of Film Certification (CBFC) ਦੇ ਖਿਲਾਫ ਬੰਬੇ ਹਾਈ ਕੋਰਟ ਪਹੁੰਚ ਗਏ ਹਨ। ਇਸ ਕਾਰਨ ਉਨ੍ਹਾਂ ਨੇ ਫਿਲਮ ਦੇ ''ਏ'' ਸਰਟੀਫਿਕੇਟ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਬੰਬੇ ਹਾਈਕੋਰਟ ਨੇ ਸੈਂਸਰ ਬੋਰਡ ਨਾਲ ਫਿਲਮ ''ਉੜਤਾ ਪੰਜਾਬ'' ਫਿਲਮ ਨੂੰ ''ਏ'' ਸਰਟੀਫਿਕੇਟ ਦੇਣ ਦਾ ਫੈਸਲਾ ਸੁਣਾਇਆ ਹੈ। ਇਸ ''ਤੇ ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਿਹਲਾਨੀ ਨੇ ਕਿਹਾ ਕਿ ਅਸੀਂ 73 ਪ੍ਰਤੀਸ਼ਤ ਫਿਲਮ ਪਾਸ ਕਰ ਦਿੱਤੀ ਹੈ। ਅਨੁਰਾਗ ਕਸ਼ਯਪ ਪਬਲਿਕ ਸਿਟੀ ਸਟੰਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਫਿਲਮ ''ਚ ਮੁੱਖ ਕਿਰਦਾਰ ''ਚ ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਹੈ। ਜਿਸ ''ਚ ਸ਼ਾਹਿਦ ਇੱਕ ਨਸ਼ੇ ਦੇ ਆਦੀ ਪੌਪ ਸਟਾਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਦੀ ਕਹਾਣੀ ਪੰਜਾਬ ''ਚ ਵੱਧਦੇ ਨਸ਼ੇ ਦੀ ਲੱਤ ਅਤੇ ਨਸ਼ੇ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਏਗੀ। ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ''ਚ ਬਣੀ ਇਹ ਫਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।