20 ਕਰੋੜ 'ਚ ਤਿਆਰ ਹੋਇਆ ਸੀ 'ਦੇਵਦਾਸ' ਦਾ ਸੈੱਟ, ਐਸ਼ਵਰੀਆ ਨੇ ਪਾਈਆਂ ਸਨ 600 ਸਾੜੀਆਂ, ਜਾਣੋ ਹੋਰ ਵੀ ਅਣਸੁਣੀਆਂ ਗੱਲਾਂ

07/13/2021 10:17:26 AM

ਮੁੰਬਈ- ਸੰਜੇ ਲੀਲਾ ਭੰਸਾਲੀ ਦੀ ਸੁਪਰਹਿੱਟ ਫ਼ਿਲਮ 'ਦੇਵਦਾਸ' ਨੇ ਰਿਲੀਜ਼ ਦੇ 19 ਸਾਲ ਪੂਰੇ ਕਰ ਲਏ ਹਨ। ਸੰਜੇ ਲੀਲਾ ਭੰਸਾਲੀ ਦੇ ਨਾਲ ਫ਼ਿਲਮ ਨੂੰ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਵੀ ਮੰਨਿਆ ਜਾਂਦਾ ਹੈ।


ਇਸ ਫ਼ਿਲਮ ਦੇ ਹਰ ਇਕ ਸੀਨ ਨੂੰ ਸੰਪੂਰਨ ਬਣਾਉਣ ਲਈ ਸੰਜੇ ਲੀਲਾ ਭੰਸਾਲੀ ਨੇ ਸਖ਼ਤ ਮਿਹਨਤ ਦੇ ਨਾਲ ਵੱਡੀ ਰਕਮ ਵੀ ਲਗਾ ਦਿੱਤੀ ਸੀ। ਦੇਵਦਾਸ ਉਸ ਸਮੇਂ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਬਣ ਕੇ ਉੱਭਰੀ ਸੀ।


2002 ਤੱਕ ਰਿਲੀਜ਼ ਹੋਈ ਸਭ ਤੋਂ ਮਹਿੰਗੀ ਫ਼ਿਲਮ- ਜਦੋਂ ਦੇਵਦਾਸ ਨੂੰ ਰਿਲੀਜ਼ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਕਿਸੇ ਵੀ ਫ਼ਿਲਮ ਦਾ ਬਜਟ ਇਸ ਤੋਂ ਵੱਡਾ ਨਹੀਂ ਹੁੰਦਾ ਸੀ। ਇਹ ਫ਼ਿਲਮ ਉਸ ਸਮੇਂ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫ਼ਿਲਮ ਸੀ। ਇਹ ਫ਼ਿਲਮ ਕਰੀਬ 50 ਕਰੋੜ ਰੁਪਏ ਦੇ ਵੱਡੇ ਬਜਟ ਵਿੱਚ ਬਣੀ ਸੀ।


ਇਹ ਇੰਨਾ ਵੱਡਾ ਬਜਟ ਸੀ ਕਿ ਫ਼ਿਲਮ ਦੇ ਨਿਰਮਾਤਾ ਭਰਤ ਸ਼ਾਹ ਨੂੰ ਸਾਲ 2001 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਅਸਲ ਇਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਇਕ ਫ਼ਿਲਮ ਨੂੰ ਅੰਡਰਵਰਲਡ ਤੋਂ ਪੈਸਾ ਦਿੱਤਾ ਗਿਆ ਹੈ। ਹਾਲਾਂਕਿ ਉਸ ਸਮੇਂ ਦੇਵਦਾਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ।


20 ਕਰੋੜ 'ਚ ਤਿਆਰ ਹੋਇਆ ਸੀ ਸੈਟ- ਫ਼ਿਲਮ ਦਾ ਸੈੱਟ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸੀ। ਇਸ ਨੂੰ ਤਿਆਰ ਕਰਨ ਵਿੱਚ ਫਿਲਮ ਨਿਰਮਾਤਾਵਾਂ ਨੂੰ ਲਗਭਗ 7-9 ਮਹੀਨੇ ਲੱਗ ਗਏ ਸੀ। ਇੰਨਾ ਹੀ ਨਹੀਂ ਇਸ ਸੈੱਟ ਨੂੰ ਤਿਆਰ ਕਰਨ ਵਿਚ 20 ਕਰੋੜ ਰੁਪਏ ਖਰਚ ਕੀਤੇ ਗਏ। ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਵੱਡੀ ਰਕਮ ਚੰਦਰਮੁਖੀ ਦਾ ਕੋਠਾ ਤਿਆਰ ਕਰਨ ਵਿਚ ਖਰਚ ਕੀਤੀ ਗਈ ਸੀ।


ਇਸ ਦੀ ਤਿਆਰੀ ਵਿਚ 12 ਕਰੋੜ ਰੁਪਏ ਖਰਚ ਕੀਤੇ ਗਏ। ਪਾਰੋ ਦੇ ਘਰ ਦੀ ਗੱਲ ਕਰੀਏ ਤਾਂ ਇਹ ਸਟੈਂਡ ਗਲਾਸ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਸੀ। ਕਿਉਂਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਾਰਸ਼ ਹੋ ਰਹੀ ਸੀ ਇਸ ਗਿਲਾਸ ਨੂੰ ਵਾਰ-ਵਾਰ ਪੇਂਟ ਕਰਨਾ ਪੈ ਰਿਹਾ ਸੀ। ਇਸ ਸੈੱਟ ਨੂੰ ਬਣਾਉਣ ਲਈ 1.2 ਲੱਖ ਸਟੈਂਡ ਗਲਾਸ ਵਰਤੇ ਗਏ ਸੀ। ਜਿਸਦੀ ਕੀਮਤ ਲਗਭਗ 3 ਕਰੋੜ ਰੁਪਏ ਸੀ।


700 ਲਾਈਟਮੈਨ ਨੇ ਕੀਤਾ ਸੀ ਕੰਮ-ਉਨ੍ਹਾਂ ਦਿਨਾਂ ਵਿੱਚ ਫ਼ਿਲਮਾਂ ਦੇ ਸੈੱਟ ਅਤੇ ਬਿਜਲੀ ਲਈ 2 ਜਾਂ 3 ਜਰਨੇਟਰਾਂ ਦੀ ਜ਼ਰੂਰਤ ਸੀ ਪਰ ਇਸ ਫ਼ਿਲਮ ਦੇ ਸੈੱਟ 'ਤੇ ਰਿਕਾਰਡ 42 ਜਰਨੇਟਰ ਵਰਤੇ ਗਏ ਸਨ। ਦਰਅਸਲ ਫ਼ਿਲਮ ਵਿੱਚ ਬਹੁਤ ਸਾਰੀਆਂ ਵੱਖਰੀਆਂ ਲਾਈਟਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਕਾਰਨ ਬਹੁਤ ਪਾਵਰ ਦੀ ਜ਼ਰੂਰਤ ਸੀ।

ਸਿਨੇਮਟੋਗ੍ਰਾਫ਼ਰ ਬਿਨੋਦ ਪ੍ਰਧਾਨ ਨੇ ਸ਼ਾਨਦਾਰ ਵਿਜ਼ੁਅਲਜ਼ ਲਈ 2500 ਲਾਈਟਾਂ ਦੀ ਵਰਤੋਂ ਕੀਤੀ ਜਿਸ ਲਈ 700 ਲਾਈਟਮੇਨ ਕੰਮ ਕਰਦੇ ਸਨ।

Aarti dhillon

This news is Content Editor Aarti dhillon