ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ

04/01/2023 4:20:05 PM

ਕੀਰਤਪੁਰ ਸਾਹਿਬ (ਬਿਊਰੋ)– ਅੱਜ ਇਥੇ ਇਕ ਟੋਲ ਪਲਾਜ਼ਾ ਬੰਦ ਕਰਵਾਉਣ ਦੌਰਾਨ ਲਾਈਵ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ’ਚ ਬਹੁਤ ਜਲਦ ਫ਼ਿਲਮ ਸਿਟੀ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਹ ਏਰੀਆ ਸਭ ਤੋਂ ਸੋਹਣਾ ਹੈ, ਕੁਦਰਤ ਨੇ ਸਭ ਕੁਝ ਇਥੇ ਦਿੱਤਾ ਹੈ। ਟੂਰਿਜ਼ਮ ਲਈ ਇਸ ਨੂੰ ਉਹ ਵੱਡੇ ਪੱਧਰ ’ਤੇ ਡਿਵੈਲਪ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ ਹੋਣ ’ਤੇ ਭੜਕੇ ਲੋਕ

ਉਨ੍ਹਾਂ ਕਿਹਾ ਕਿ ਇਥੇ ਫ਼ਿਲਮ ਸਿਟੀ ਪਲਾਨ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਇਥੇ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਹੋਵੇਗੀ। ਜੇਕਰ ਫ਼ਿਲਮ ਸਿਟੀ ਬਣੇਗੀ ਤਾਂ ਇਸ ਦੇ ਨਾਲ ਹੋਟਲ ਵੀ ਬਣਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਧਾਰ ਕਲਾਂ ਐਡਵੈਂਚਰ ਸਪੋਰਟਸ ਤੇ ਰਣਜੀਤ ਸਾਗਰ ਡੈਮ ’ਚ ਇਕ ਆਈਲੈਂਡ ਡਿਵੈਲਪ ਕਰਨ ਦੀ ਵੀ ਪਲਾਨਿੰਗ ਚੱਲ ਰਹੀ ਹੈ। ਵਾਟਰ ਟੂਰਿਜ਼ਮ ਤੇ ਐਡਵੈਂਚਰ ਸਪੋਰਟਸ ਲਈ ਪਹਿਲੀ ਵਾਰ ਕੋਈ ਪਾਲਿਸੀ ਬਣੀ ਹੈ, ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh