ਫਰਮਾਨੀ ਨਾਜ਼ ਦੇ ਯੂਟਿਊਬ ਤੋਂ ਹਟਿਆ ''ਹਰ ਹਰ ਸ਼ੰਭੂ'' ਗੀਤ, ਜਾਣੋ ਕਾਰਨ

08/12/2022 12:05:00 PM

ਮੁੰਬਈ- 'ਹਰ ਹਰ ਸ਼ੰਭੂ' ਗੀਤ ਗਾ ਕੇ ਚਰਚਾ 'ਚ ਆਈ ਫਰਮਾਨੀ ਨਾਜ਼ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਫਰਮਾਨੀ ਨਾਜ਼ ਦੇ ਯੂਟਿਊਟ ਅਕਾਊਂਟ ਤੋਂ 'ਹਰ ਹਰ ਸ਼ੰਭੂ' ਗੀਤ ਹਟਾ ਦਿੱਤਾ ਗਿਆ ਹੈ। ਆਖਰ ਕੀ ਕਾਰਨ ਰਿਹਾ ਹੈ, ਜੋ ਇੰਨਾ ਮਸ਼ਹੂਰ ਗੀਤ ਅਚਾਨਕ ਫਰਮਾਨੀ ਦੇ ਯੂਟਿਊਟ ਚੈਨਲ ਤੋਂ ਹਟਾਉਣਾ ਪਿਆ।
ਜਾਣੋ ਵਜ੍ਹਾ
ਸਾਉਣ ਦੇ ਮਹੀਨੇ 'ਚ 'ਹਰ ਹਰ ਸ਼ੰਭੂ' ਗੀਤ ਦੀ ਗੂੰਜ ਹਰ ਘਰ 'ਚ ਸੁਣਾਈ ਦੇ ਰਹੀ ਸੀ। ਇਸ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕੀ ਫਰਮਾਨੀ ਨਾਜ਼ ਰਾਤੋਂ-ਰਾਤ ਸਟਾਰ ਬਣ ਗਈ। ਫਰਮਾਨੀ ਨੂੰ ਇਸ ਲਈ ਕੁਝ ਮੁਸਲਿਮ ਕੱਟਰਪੱਥੀਆਂ ਤੋਂ ਧਮਕੀ ਵੀ ਮਿਲੀ, ਪਰ ਉਹ ਬਿਨਾਂ ਡਰੇ ਆਪਣਾ ਕੰਮ ਕਰਦੀ ਰਹੀ। ਅਸਲ 'ਚ ਗੱਲ ਅਜਿਹੀ ਹੈ ਕਿ ਜਿਸ ਗੀਤ ਨੂੰ ਲੈ ਕੇ ਫਰਮਾਨੀ ਨੂੰ ਇੰਨੀ ਪ੍ਰਸਿੱਧੀ ਮਿਲੀ, ਉਹ ਗੀਤ ਉਨ੍ਹਾਂ ਦਾ ਅਸਲੀ ਨਹੀਂ ਹੈ।
ਜੀਤੂ ਸ਼ਰਮਾ ਹਨ ਗੀਤ ਦੀ ਰਾਈਟਰ
ਫਰਮਾਨੀ ਨਾਜ਼ ਨੂੰ ਪ੍ਰਸਿੱਧ ਬਣਾਉਣ ਵਾਲਾ 'ਹਰ ਹਰ ਸ਼ੰਭੂ' ਗੀਤ ਜੀਤੂ ਸ਼ਰਮਾ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਅਭਿਲਿਪਸਾ ਪਾਂਡੇ ਤੋਂ ਰਿਕਾਰਡ ਕਰਵਾਇਆ ਸੀ। ਇਕ ਚੈਨਲ ਨਾਲ ਗੱਲ ਕਰਦੇ ਹੋਏ ਜੀਤੂ ਸ਼ਰਮਾ ਨੇ ਕਿਹਾ ਸੀ ਉਨ੍ਹਾਂ ਨੂੰ ਫਰਮਾਨੀ ਨਾਜ਼ ਦੇ ਗੀਤ ਤੋਂ ਪਰੇਸ਼ਾਨੀ ਨਹੀਂ ਹੈ, ਸਿਰਫ਼ ਗੀਤ ਦਾ ਕ੍ਰੇਡਿਟ ਮਿਲਣਾ ਚਾਹੀਦੈ, ਕਿਉਂਕਿ ਉਨ੍ਹਾਂ ਨੇ ਇਸ ਨੂੰ ਲਿਖਣ 'ਚ ਕਾਫੀ ਮਿਹਨਤ ਕੀਤੀ ਸੀ। ਫਰਮਾਨੀ ਨਾਜ਼ ਨੂੰ ਪਤਾ ਸੀ ਕਿ ਇਹ ਗੀਤ ਉਨ੍ਹਾਂ ਦਾ ਅਸਲੀ ਨਹੀਂ ਹੈ ਪਰ ਫਿਰ ਵੀ ਉਹ ਲਗਾਤਾਰ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਦੀ ਰਹੀ। ਹੁਣ ਜੀਤੂ ਸ਼ਰਮਾ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਯੂਟਿਊਬ ਤੋਂ ਗੀਤ ਹਟਾਉਣਾ ਪਿਆ। ਕਿਉਂਕਿ ਗੀਤ ਦਾ ਅਸਲੀ ਕਾਪੀ ਰਾਈਟ ਜੀਤੂ ਸ਼ਰਮਾ ਦੇ ਕੋਲ ਹੈ। ਕਾਪੀ ਰਾਈਟ ਦੇ ਤਹਿਤ ਜੇਕਰ ਕਿਸੇ ਦਾ ਕੰਟੈਂਟ, ਵੀਡੀਓ ਜਾਂ ਫਿਰ ਤਸਵੀਰ ਲੈਂਦੇ ਹੋ ਤਾਂ ਉਸ ਨੂੰ ਤੁਸੀਂ ਬਿਨਾਂ ਕ੍ਰੇਡਿਟ ਦਿੱਤੇ ਨਹੀਂ ਲੈ ਸਕਦੇ। 
ਕੌਣ ਹਨ ਜੀਤੂ? 
'ਹਰ ਹਰ ਸ਼ੰਭੂ' ਗੀਤ ਦੇ ਅਸਲੀ ਰਾਈਟਰ ਜੀਤੂ ਸ਼ਰਮਾ ਓਡੀਸ਼ਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਸਬਜ਼ੀ ਦੀ ਦੁਕਾਨ ਲਗਾ ਕੇ ਘਰ ਚਲਾਉਂਦੇ ਹਨ। ਜੀਤੂ ਸ਼ਰਮਾ ਉਨ੍ਹਾਂ ਮਿਹਨਤੀ ਲੋਕਾਂ 'ਚੋਂ ਹਨ ਜਿਨ੍ਹਾਂ ਦਾ ਬਚਪਨ ਬਹੁਤ ਗਰੀਬੀ 'ਚੋਂ ਲੰਘਿਆ। ਇਸ ਲਈ ਉਹ ਸਿਰਫ਼ 12ਵੀਂ ਤੱਕ ਹੀ ਪੜ੍ਹਾਈ ਪੂਰੀ ਕਰ ਪਾਏ ਹਨ। ਜੀਤੂ ਸ਼ਰਮਾ ਦਾ ਪਾਲਨ-ਪੋਸ਼ਣ ਭਾਵੇਂ ਹੀ ਇਕ ਗਰੀਬ ਪਰਿਵਾਰ 'ਚ ਹੋਇਆ, ਪਰ ਉਨ੍ਹਾਂ ਦੇ ਸੁਫ਼ਨੇ ਵੱਡੇ ਸਨ। 
ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ। ਇਹ ਕਾਰਨ ਸੀ ਕਿ ਉਨ੍ਹਾਂ ਨੇ 2014 'ਚ ਯੂਟਿਊਬ ਚੈਨਲ ਸ਼ੁਰੂ ਕੀਤਾ ਅਤੇ ਆਪਣੇ ਗੁਰੂ ਆਕਾਸ਼ ਦੇ ਨਾਲ ਗੀਤ ਬਣਾਉਣ ਲੱਗੇ। ਉਧਰ ਜਦੋਂ ਫਰਮਾਨੀ ਨਾਜ਼ ਨੇ ਉਨ੍ਹਾਂ ਦਾ ਗੀਤ ਗਾ ਕੇ ਪ੍ਰਸਿੱਧੀ ਪਾਈ ਅਤੇ ਕ੍ਰੇਡਿਟ ਵੀ ਨਹੀਂ ਦਿੱਤਾ ਤਾਂ ਉਨ੍ਹਾਂ ਨੂੰ ਕਾਫੀ ਬੁਰਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ। 

Aarti dhillon

This news is Content Editor Aarti dhillon