ਫਾਤਿਮਾ ਸਨਾ ਸ਼ੇਖ ਦੇ ਘਰ ''ਚ ਲੱਗੀ ਅੱਗ, ਮੌਕੇ ''ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਪਾਇਆ ਕਾਬੂ

12/05/2020 1:14:31 PM

ਮੁੰਬਈ: ਅਦਾਕਾਰਾ ਸਨਾ ਸ਼ੇਖ ਦੇ ਘਰ ਬੀਤੇ ਵੀਰਵਾਰ ਕਾਫ਼ੀ ਅਫਰਾ-ਤਫੜੀ ਮਚ ਗਈ। ਅਦਾਕਾਰਾ ਦੇ ਮੁੰਬਈ ਵਾਲੇ ਘਰ 'ਚ  ਅਚਾਨਕ ਅੱਗ ਲੱਗ ਗਈ। ਘਰ 'ਚ ਅੱਗ ਦੇਖ ਦੇ ਅਦਾਕਾਰਾ ਕਾਫ਼ੀ ਘਬਰਾ ਗਈ ਅਤੇ ਉਨ੍ਹਾਂ ਨੇ ਤੁਰੰਤ ਹੀ ਇਸ ਗੱਲ ਦੀ ਸੂਚਨਾ ਫਾਇਰ ਡਿਪਾਰਟਮੈਂਟ ਨੂੰ ਦਿੱਤੀ। ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਅੱਗ 'ਤੇ ਕਾਬੂ ਪਾ ਲਿਆ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ਦੇ ਰਾਹੀਂ ਫੈਨਜ਼ ਨੂੰ ਦਿੱਤੀ ਹੈ। 

ਇਹ ਵੀ ਪੜ੍ਹੋ:ਕਿਸਾਨਾਂ ਨੇ ਸਰਕਾਰੀ ਖਾਣੇ ਤੋਂ ਮਨ੍ਹਾ ਕਰਕੇ ਛਕਿਆ ਨਾਲ ਲਿਆਂਦਾ ਲੰਗਰ, ਇਸ ਅਦਾਕਾਰ ਨੇ ਆਖੀ ਵੱਡੀ ਗੱਲ
ਫਾਤਿਮਾ ਨੇ ਆਪਣੀ ਇੰਸਟਾ ਸਟੋਰੀ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਮੇਰੇ ਘਰ 'ਚ ਅੱਗ ਲੱਗ ਗਈ ਸੀ। ਘਬਰਾਹਟ 'ਚ ਮੈਂ ਫਾਇਰ ਡਿਪਾਰਟਮੈਂਟ ਨੂੰ ਫੋਨ ਕੀਤਾ। ਉਨ੍ਹਾਂ ਨੇ ਕੁਝ ਹੀ ਦੇਰ 'ਚ ਘਰ ਆ ਕੇ ਮੌਕੇ ਨੂੰ ਸੰਭਾਲਿਆ। ਮੁੰਬਈ ਫਾਇਰ ਬ੍ਰਿਗੇਡ ਡਿਪਾਰਟਮੈਂਟ ਤੁਹਾਡਾ ਬਹੁਤ ਧੰਨਵਾਦ'।

ਇਹ ਵੀ ਪੜ੍ਹੋ:ਹਿਨਾ ਖ਼ਾਨ ਨੇ ਹੌਟ ਲੁੱਕ ਨਾਲ ਵਧਾਈ ਮਾਲਦੀਵ ਦੀ ਗਰਮੀ, ਸਾਂਝੀਆਂ ਕੀਤੀਆਂ ਤਸਵੀਰਾਂ

​​​​​​​
ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਘਟਨਾ 'ਤੇ ਕਾਫ਼ੀ ਚਿੰਤਾ ਜਤਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 
ਵਰਕਫਰੰਟ ਦੀ ਗੱਲ ਕਰੀਏ ਤਾਂ ਫਾਤਿਮਾ ਸਨਾ ਸ਼ੇਖ ਨੂੰ ਹਾਲ ਹੀ 'ਚ ਅਨੁਰਾਗ ਬਸੁ ਦੀ ਨਿਰਦੇਸ਼ਿਕ ਫ਼ਿਲਮ 'ਲੁਡੋ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ 'ਸੂਰਜ ਪੇ ਮੰਗਲ ਭਾਰੀ' 'ਚ ਵੀ ਨਜ਼ਰ ਆਈ। ਇਸ ਫ਼ਿਲਮ 'ਚ ਅਦਾਕਾਰਾ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਆਪੋਜ਼ਿਟ ਨਜ਼ਰ ਆਈ ਸੀ।

Aarti dhillon

This news is Content Editor Aarti dhillon