''ਦੰਗਲ'' ਗਰਲ ਫਾਤਿਮਾ ਸਨਾ ਸ਼ੇਖ ਜੂਝ ਰਹੀ ਹੈ ਇਸ ਭਿਆਨਕ ਬੀਮਾਰੀ ਨਾਲ, ਕੁਝ ਮਿੰਟਾਂ ਲਈ ਗੁਆ ਲੈਂਦੀ ਹੈ ਆਪਾ

11/24/2022 1:44:12 PM

ਨਵੀਂ ਦਿੱਲੀ : ਅਦਾਕਾਰਾ ਫਾਤਿਮਾ ਸਨਾ ਸ਼ੇਖ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸੀਆਂ ਹਨ। ਫਾਤਿਮਾ ਨੇ ਕਿਹਾ ਹੈ ਕਿ ਉਹ ਮਿਰਗੀ ਤੋਂ ਪੀੜਤ ਹੈ। ਉਸ ਦਾ ਕਹਿਣਾ ਹੈ ਕਿ ਉਹ ਕਸਰਤ ਅਤੇ ਦਵਾਈ ਦੀ ਮਦਦ ਨਾਲ ਇਸ ਬੀਮਾਰੀ ਨੂੰ ਠੀਕ ਕਰਨ 'ਚ ਲੱਗੀ ਹੋਈ ਹੈ। ਉਸ ਦਾ ਮੰਨਣਾ ਹੈ ਕਿ ਇਸ ਬੀਮਾਰੀ ਕਾਰਨ ਉਸ ਦੇ ਪੇਸ਼ੇਵਰ ਕੰਮ 'ਚ ਕਦੇ ਰੁਕਾਵਟ ਨਹੀਂ ਆਈ। ਫਾਤਿਮਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਬੀਮਾਰੀ ਬਾਰੇ ਸਭ ਤੋਂ ਪਹਿਲਾਂ ਫ਼ਿਲਮ 'ਦੰਗਲ' ਦੇ ਸੈੱਟ 'ਤੇ ਪਤਾ ਲੱਗਾ ਸੀ। ਹਾਲਾਂਕਿ ਫਾਤਿਮਾ ਨੇ ਕਿਹਾ ਹੈ ਕਿ ਉਹ ਹੁਣ ਇਸ ਬੀਮਾਰੀ ਨਾਲ ਜਿਊਣਾ ਸਿੱਖ ਗਈ ਹੈ।

'ਦੰਗਲ' ਦੀ ਸ਼ੂਟਿੰਗ ਦੌਰਾਨ ਲੱਗਾ ਬੀਮਾਰੀ ਦਾ ਪਤਾ
ਜਦੋਂ ਫਾਤਿਮਾ ਨੂੰ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਮਿਰਗੀ ਦਾ ਮਰੀਜ਼ ਜੁੱਤੀਆਂ ਦੀ ਸੁੰਘਣ ਨਾਲ ਠੀਕ ਹੋ ਜਾਂਦਾ ਹੈ। ਇਸ ਦੇ ਜਵਾਬ 'ਚ ਫਾਤਿਮਾ ਨੇ ਲਿਖਿਆ, ਅਜਿਹਾ ਨਾ ਕਰੋ। ਇਹ ਸਿਰਫ਼ ਇੱਕ ਮਿੱਥ ਹੈ। ਲੋਕਾਂ ਨੇ ਮੇਰੇ ਨਾਲ ਵੀ ਅਜਿਹਾ ਕੀਤਾ ਹੈ। ਮੈਂ ਵਰਕਆਊਟ ਕਰਦੀ ਹਾਂ। ਐਂਡੋਰਫਿਨ (ਮਿਰਗੀ) ਆਉਂਦੇ ਰਹਿੰਦੇ ਹਨ, ਪਰ ਜੇਕਰ ਤੁਸੀਂ ਚਾਹੋ ਤਾਂ ਡਾਕਟਰ ਦੀ ਮਦਦ ਲੈ ਸਕਦੇ ਹੋ।

ਜਦੋਂ ਫਾਤਿਮਾ ਤੋਂ ਪੁੱਛਿਆ ਗਿਆ ਕਿ ਉਸ ਨੂੰ ਇਸ ਬੀਮਾਰੀ ਬਾਰੇ ਕਦੋਂ ਪਤਾ ਲੱਗਾ? ਇਸ 'ਤੇ ਉਸ ਨੇ ਕਿਹਾ, 'ਫ਼ਿਲਮ 'ਦੰਗਲ' ਦੀ ਸ਼ੂਟਿੰਗ ਦੌਰਾਨ ਮੈਨੂੰ ਇਸ ਬੀਮਾਰੀ ਦਾ ਪਤਾ ਲੱਗਾ। ਮੈਂ ਸੈੱਟ 'ਤੇ ਬੇਹੋਸ਼ ਹੋ ਗਈ ਸੀ ਅਤੇ ਜਦੋਂ ਮੈਂ ਜਾਗੀ ਤਾਂ ਮੈਂ ਹਸਪਤਾਲ 'ਚ ਸੀ। ਹਾਲਾਂਕਿ ਸ਼ੁਰੂ 'ਚ ਮੇਰੇ ਲਈ ਇਹ ਸਵੀਕਾਰ ਕਰਨਾ ਮੁਸ਼ਕਿਲ ਸੀ ਕਿ ਮੈਂ ਮਿਰਗੀ ਵਰਗੀ ਬੀਮਾਰੀ ਤੋਂ ਪੀੜਤ ਹਾਂ, ਪਰ ਹੌਲੀ-ਹੌਲੀ ਮੈਂ ਇਸ ਨਾਲ ਜਿਊਣਾ ਸਿੱਖ ਲਿਆ ਹੈ।'

ਮਿਰਗੀ ਕੀ ਹੈ?
ਮਿਰਗੀ ਦਿਮਾਗ ਨਾਲ ਜੁੜੀ ਸਮੱਸਿਆ ਹੈ, ਜਿਸ 'ਚ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਹੈ। ਇਸ ਬੀਮਾਰੀ 'ਚ ਦਿਮਾਗ ਸਰੀਰ ਨੂੰ ਸੰਦੇਸ਼ ਭੇਜਣ 'ਚ ਅਸਮਰੱਥ ਹੁੰਦਾ ਹੈ। ਕੁਝ ਸਮੇਂ ਲਈ ਵਿਅਕਤੀ ਦੀ ਸੋਚਣ, ਸਮਝਣ ਅਤੇ ਪ੍ਰਤੀਕਿਰਿਆ ਕਰਨ ਦੀ ਸਮਰੱਥਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ, ਜਿਸ ਕਾਰਨ ਵਿਅਕਤੀ ਅਜੀਬ ਵਿਹਾਰ ਕਰਦਾ ਹੈ।

ਮਿਰਗੀ ਦੇ ਲੱਛਣ
- ਬੇਹੋਸ਼ੀ
- ਚਮੜੀ 'ਚ ਝਰਨਾਹਟ
- ਸੋਚਣ ਦੀ ਸਮਰੱਥਾ ਦਾ ਨੁਕਸਾਨ
- ਮੂੰਹ 'ਤੇ ਝੱਗ
- ਮਾਸਪੇਸ਼ੀ ਦੀ ਕਠੋਰਤਾ
- ਬੇਹੋਸ਼

sunita

This news is Content Editor sunita