ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੂੰ ਲੈ ਕੇ ਪਿਤਾ ਸਲੀਮ ਖ਼ਾਨ ਨੇ ਆਖੀ ਵੱਡੀ ਗੱਲ

05/27/2021 6:52:04 PM

ਮੁੰਬਈ: ਹਾਲ ਹੀ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਈਦ ’ਤੇ ਰਿਲੀਜ਼ ਹੋਈ ਸੀ ਜਿਸ ਦੇ ਚਰਚੇ ਹੁਣ ਤੱਕ ਹੋ ਰਹੇ ਹਨ ਜਿਥੇ ਭਾਈਜਾਨ ਦੇ ਪ੍ਰਸ਼ੰਸਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਤਾਂ ਉਧਰ ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਸਲਮਾਨ ਖ਼ਾਨ ਦੀ ਸਭ ਤੋਂ ਖਰਾਬ ਫ਼ਿਲਮ ਕਰਾਰ ਦਿੱਤਾ ਹੈ। ਖੈਰ, ਬਾਲੀਵੁੱਡ ’ਚ ਇਹ ਸਭ ਚੱਲਦਾ ਰਹਿੰਦਾ ਹੈ ਪਰ ਹੁਣ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਫ਼ਿਲਮ ਤੋਂ ਜੋ ਪ੍ਰਤੀਕਿਰਿਆ ਦਿੱਤੀ ਹੈ ਉਸ ਤੋਂ ਲੋਕ ਕਾਫ਼ੀ ਹੈਰਾਨ ਹਨ।


‘ਰਾਧੇ’ ਨਹੀਂ ਹੈ ਗ੍ਰੇਟ ਫ਼ਿਲਮ
ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਲੇਖਕਾਂ ’ਚੋਂ ਇਕ ਹਨ ਜਿਨ੍ਹਾਂ ਨੇ ਆਪਣੀ ਗਜਬ ਦੀ ਲੇਖਨੀ ਨਾਲ ਹਿੰਦੀ ਸਿਨੇਮਾ ’ਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ। ਹਾਲ ਹੀ ’ਚ ਇਕ ਇੰਟਰਵਿਊ ’ਚ ਉਸ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਫ਼ਿਲਮ ‘ਰਾਧੇ’ ’ਚ ਸਲਮਾਨ ਖ਼ਾਨ ਦੀਆਂ ਪਿਛਲੀਆਂ ਫ਼ਿਲਮਾਂ ਦੀ ਛਾਪ ਨਜ਼ਰ ਆਉਂਦੀ? ਉਦੋਂ ਸਲੀਮ ਖ਼ਾਨ ਨੇ ਜਵਾਬ ’ਚ ਕਿਹਾ ਕਿ ‘ਦਬੰਗ 3’ ਵੱਖਰੀ ਸੀ ਅਤੇ ‘ਬਜਰੰਗੀ ਭਾਈਜਾਨ’ ਬਿਲਕੁੱਲ ਹੀ ਜੁਦਾ ਸੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ- ‘ਰਾਧੇ ਗ੍ਰੇਟ ਫ਼ਿਲਮ ਨਹੀਂ ਹੈ’ ਪਰ ਉਹ ਸਲਮਾਨ ਦਾ ਬਚਾਅ ਕਰਨਾ ਵੀ ਨਹੀਂ ਭੁੱਲੇ। ਸਲੀਮ ਖ਼ਾਨ ਨੇ ਮੰਨਿਆ ਕਿ ਕਮਰਸ਼ੀਅਲ ਸਿਨੇਮਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਹਰ ਸ਼ਖ਼ਸ ਨੂੰ ਪੈਸਾ ਮਿਲੇ ਅਤੇ ‘ਰਾਧੇ’ ਦੇ ਸਟੇਕਹੋਲਡਰ ਨੂੰ ਇਹ ਫ਼ਾਇਦਾ ਮਿਲ ਰਿਹਾ ਹੈ।


ਇੰਡਸਟਰੀ ’ਚ ਚੰਗੇ ਲੇਖਕਾਂ ਦੀ ਘਾਟ-ਸਲੀਮ ਖ਼ਾਨ
ਸਲੀਮ ਖ਼ਾਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਇੰਡਸਟਰੀ ’ਚ ਚੰਗੇ ਲੇਖਕਾਂ ਦੀ ਕਾਫ਼ੀ ਘਾਟ ਹੈ ਅਤੇ ਇਹ ਬਾਲੀਵੁੱਡ ਦੀ ਬਹੁਤ ਵੱਡੀ ਸਮੱਸਿਆ ਵੀ ਹੈ। ਉਨ੍ਹਾਂ ਦੇ ਮੁਤਾਬਕ ਅੱਜ ਦੇ ਰਾਈਟਰਸ ਹਿੰਦੀ ਅਤੇ ਉਰਦੂ ਦਾ ਸਾਹਿਦ ਵਧਾਉਣ ਦੀ ਬਜਾਏ ਕਾਪੀ ਕਰਦੇ ਹਨ ਅਤੇ ਉਨ੍ਹਾਂ ਨੂੰ ਇੰਡੀਅਨ ਆਡੀਅਨਸ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦੇ ਹਨ। 

Aarti dhillon

This news is Content Editor Aarti dhillon