ਟੀ.ਵੀ. ਹਸਤੀ ਫਰਹਾ ਅਬਰਾਹਮ ਨਾਲ ਬਲਾਤਕਾਰ ਦੀ ਕੋਸ਼ਿਸ਼, ਕੀਤਾ ਖੁਲਾਸਾ

03/06/2016 12:05:59 PM

ਨਿਊਯਾਰਕ : ਔਰਤਾਂ ਨਾਲ ਸ਼ੋਸ਼ਣ ਦੀਆਂ ਖ਼ਬਰਾਂ ਨਿਤ ਦਿਨ ਆਉਂਦੀਆਂ ਰਹਿੰਦੀਆਂ ਹਨ। ਸੈਲੀਬ੍ਰਿਟੀਜ਼ ਵੀ ਅਕਸਰ ਇਸ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਬੀਤੇ ਦਿਨੀਂ ਮਸ਼ਹੂਰ ਪੌਪ ਗਾਇਕਾ ਲੇਡੀ ਗਾਗਾ ਨੇ ਵੀ ਆਪਣੇ ਨਾਲ ਹੋਏ ਜ਼ਬਰ-ਜਨਾਹ ਦਾ ਖੁਲਾਸਾ ਕੀਤਾ ਸੀ। ਹੁਣ ਖ਼ਬਰ ਹੈ ਕਿ ਰੀਐਲਿਟੀ ਟੀ.ਵੀ. ਸ਼ਖਸੀਅਤ ਫਰਹਾ ਅਬਰਾਹਮ ਬਲਾਤਕਾਰ ਦਾ ਸ਼ਿਕਾਰ ਹੁੰਦੀ-ਹੁੰਦੀ ਬੱਚ ਗਈ।
ਉਸ ਨੇ ਖੁਲਾਸਾ ਕੀਤਾ ਕਿ ਇਕ ਵਾਰ ਇਥੇ ਦੇਰ ਰਾਤ ਤੱਕ ਘੁੰਮਦਿਆਂ ਉਹ ਬਲਾਤਕਾਰ ਦੀ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ। ਵੈੱਬਸਾਈਟ ''ਐੱਸਸ਼ੋਅਬਿਜ਼ ਡਾਟ ਕਾਮ'' ਦੀ ਰਿਪੋਰਟ ਅਨੁਸਾਰ ਫਰਹਾ ਨੇ ਕਿਹਾ ਕਿ ਐਪ ਅਧਾਰਿਤ ਟੈਕਸੀ ਸੇਵਾ ਮੁਹੱਈਆ ਕਰਵਾਉਣ ਵਾਲੇ ਉਬੇਰ ਦੇ ਇਕ ਡਰਾਈਵਰ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। 
ਉਹ ਆਪਣੇ ਮਕਸਦ ''ਚ ਕਾਮਯਾਬ ਹੋ ਹੀ ਜਾਂਦਾ ਪਰ ਇਸ ਤੋਂ ਪਹਿਲਾਂ ਉਸ ਦੇ ਦੋਸਤ ਸਾਈਮਨ ਸਰਨ ਨੇ ਉਸ ਨੂੰ ਬਚਾ ਲਿਆ। ਫਰਹਾ ਨੇ ਦੱਸਿਆ, ''''ਸਾਈਮਨ ਨੇ ਉਸ ਨੂੰ ਖਿੜਕੀ ''ਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਪੁਲਸ ਨੂੰ ਵੀ ਬੁਲਾਇਆ ਗਿਆ ਸੀ।''''