ਹੁਣ 28 ਸਤੰਬਰ ਨੂੰ  ਬਟਾਲਾ 'ਚ ਹੋਵੇਗਾ ਕਲਾਕਾਰਾਂ ਤੇ ਕਿਸਾਨਾਂ ਦਾ ਭਾਰੀ ਇੱਕਠ

09/27/2020 12:23:59 PM

ਜਲੰਧਰ (ਬਿਊਰੋ);ਖੇਤੀ ਆਰਡੀਨੈਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ ਅਜਿਹੇ 'ਚ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਬੀਤੇ 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ ਇਕੱਲੇ ਨਹੀਂ ਹਨ ਕਿਸਾਨਾਂ ਦੇ ਨਾਲ ਕਲਾਕਾਰ ਭਾਈਚਾਰਾ ਵੀ ਨਾਲ ਖੜ੍ਹਾ ਹੈ। ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਤੇ ਕਲਾਕਾਰ ਭਾਈਚਾਰੇ ਵੱਲੋਂ ਬਟਾਲ ਵਿੱਖੇ ਕੱਲ੍ਹ ਯਾਨੀਕਿ 28 ਸਤੰਬਰ ਨੂੰ ਬਟਾਲਾ ਵਿੱਖੇ ਧਰਨਾ ਲਗਾਇਆ ਜਾ ਰਿਹਾ ਹੈ ਇਸ ਗੱਲ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ --

ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੋ ਹੋਣਾ , ਇਸ ਤੋ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ । ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣਕੇ ਇਸ ਸਮੇ ਕਿਸਾਨ ਦੇ ਨਾਲ ਪੰਜਾਬ ਦੇ ਨਾਲ ਖੜੇ ਆਂ | ਸਾਰੇ ਇਸ ਧਰਨੇ ਤੇ ਆ ਰਹੇ , ਮੈ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋ ਤੇ ਨਫਰਤ ਛੱਡ ਕੇ ਇਸ ਵਿੱਚ ਸ਼ਾਮਿਲ ਹੋਵੋ ।ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ । ਸਾਰੇ ਗੁਰਦਾਸਪੁਰ ਅਮਰਿਤਸਰ ਵਾਲੇ ਸਾਰੇ ਵੀਰ ਜਰੂਰ ਪਹੁੰਚਣ । 🙏🏻ਸਾਰਿਆਂ ਦੇ ਹੱਕਾਂ ਦਾ ਮਸਲਾ 🙏🏻


ਦੱਸ ਦਈਏ ਕਿ 28 ਸਤੰਬਰ ਨੂੰ ਲਗਣ ਵਾਲੇ ਇਸ ਧਰਨੇ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ। ਇਸ ਪੋਸਟ ਰਾਹੀਂ ਰਣਜੀਤ ਬਾਵਾ ਨੇ ਹੋਰਨਾਂ ਕਲਾਕਾਰਾਂ ਨੂੰ ਵੀ ਇਸ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ ।

sunita

This news is Content Editor sunita