ਫਰਹਾਨ ਅਖ਼ਤਰ ਦੀ 'ਤੂਫਾਨ' ਫ਼ਿਲਮ ਬਣੀ ਸਾਲ ਦੀ ਸਭ ਤੋਂ ਵੱਡੀ ਫ਼ਿਲਮ, ਬਣਾਇਆ ਇਹ ਰਿਕਾਰਡ

08/01/2021 10:15:29 AM

ਮੁੰਬਈ- ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਡੇਟਾ ਜਾਰੀ ਕੀਤਾ ਹੈ ਜੋ ਇਸ ਸਾਲ ਦੇ ਹੁਣ ਤੱਕ ਦੇ ਲਾਂਚ-ਹਫ਼ਤੇ ਦੇ ਅੰਦਰ ਇਸਦੇ ਸਭ ਤੋਂ ਹਾਈ ਸਟ੍ਰੀਮਿੰਗ ਪ੍ਰੋਜੈਕਟਾਂ ਦਾ ਖੁਲਾਸਾ ਕਰਦਾ ਹੈ। ਅਭਿਨੇਤਾ ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ' ਵਰਲਡ ਲੈਵਲ 'ਤੇ ਰਿਲੀਜ਼ ਹੋਣ ਦੇ ਪਹਿਲੇ ਹਫ਼ਤੇ ਦੇ ਅੰਦਰ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਓਟੀਟੀ ਪਲੇਟਫਾਰਮ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੁਆਰਾ ਡਾਇਰੈਕਟਡ ਇਸ ਫ਼ਿਲਮ ਨੇ ਪ੍ਰਾਈਮ ਵੀਡੀਓ ਇੰਡੀਆ 'ਤੇ ਆਪਣੇ ਸ਼ੁਰੂਆਤੀ ਹਫ਼ਤੇ ਕਿਸੇ ਵੀ ਹੋਰ ਹਿੰਦੀ ਫ਼ਿਲਮ ਦੇ ਮੁਕਾਬਲੇ ਵਧੇਰੇ ਵਿਊਰਸ ਨੂੰ ਹਾਸਿਲ ਕੀਤਾ ਹੈ। ਫ਼ਿਲਮ ਨੂੰ ਭਾਰਤ ਦੇ 3,900 ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਅਤੇ ਦੁਨੀਆ ਦੇ 160 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਵੇਖਿਆ ਗਿਆ ਹੈ। 
ਵੈੱਬ ਸ਼ੋਅ ਕੈਟੇਗਰੀ ਦੇ ਵਿੱਚ ਆਦਰਸ਼ ਗੌਰਵ ਦਾ 'ਹੋਸਟਲ ਡੇਜ਼ (ਐੱਸ 2)' ਲਾਂਚ ਹੋਣ ਦੇ ਸਿਰਫ ਇੱਕ ਹਫ਼ਤੇ ਦੇ ਅੰਦਰ ਹੀ, ਜਵਾਨਾਂ ਦੇ ਵਿੱਚ ਸਭ ਤੋਂ ਪਸੰਦੀਦਾ ਸ਼ੋਅ ਬਣਿਆ, ਜਿਸ ਨੇ ਪੂਰੇ ਭਾਰਤ ਵਿੱਚ 100+ ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਨੂੰ ਆਕਰਸ਼ਤ ਕੀਤਾ ਸੀ। ਦੁਨੀਆ ਭਰ ਦੇ ਦੇਸ਼ਾਂ ਤੋਂ ਦਰਸ਼ਕ ਦੀ ਇਸ 'ਚ ਗਿਣਤੀ ਸੀ। ਇਹ ਡੇਟਾ ਉਦੋਂ ਸਾਹਮਣੇ ਆਇਆ ਜਦੋਂ ਐਮਾਜ਼ਾਨ ਨੇ 26 ਜੁਲਾਈ ਅਤੇ 27 ਜੁਲਾਈ ਨੂੰ ਪ੍ਰਾਈਮ ਡੇ ਵਜੋਂ ਮਨਾਇਆ।  ਕ੍ਰਿਟਿਕਸ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਕੁਝ ਜ਼ਿਆਦਾ ਰਿਸਪੌਂਸ ਨਹੀਂ ਮਿਲ ਪਾਇਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਫ਼ਿਲਮ ਦੇ 'ਚ ਫ਼ਰਹਾਨ ਅਖ਼ਤਰ ਦੀ ਮਿਹਨਤ ਅਤੇ ਸ਼ਾਨਦਾਰ ਅਦਾਕਾਰੀ ਸਾਫ਼ ਨਜ਼ਰ ਆਈ ਪਰ ਇਹ ਫ਼ਿਲਮ ਦਰਸ਼ਕਾਂ ਦਾ ਕੁਝ ਖ਼ਾਸ ਦਿਲ ਨਹੀਂ ਜਿੱਤ ਪਾਈ। 
ਫ਼ਿਲਮ 'ਤੂਫਾਨ' ਇੰਸਪਰੀਨੇਸ਼ਨਲ ਸਪੋਰਟਸ ਡਰਾਮਾ ਹੈ ਜੋ ਲਾਈਫ ਵਿੱਚ ਹਾਰ ਅਤੇ ਜਿੱਤ ਦੇ ਵਿਚਕਾਰ ਦੀ ਕਹਾਣੀ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਦਿਖਾਉਂਦੀ ਹੈ। ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ, ਮ੍ਰਿਣਾਲ ਠਾਕੁਰ, ਪਰੇਸ਼ ਰਾਵਲ, ਲੀਡ ਕਿਰਦਾਰ ਵਿੱਚ ਹਨ। ਇਹ ਕਹਾਣੀ ਅਜਜੂ ਭਾਈ ਦੀ ਲਾਈਫ ਜਰਨੀ ਦੀ ਹੈ ਜੋ ਇੱਕ ਬਦਮਾਸ਼ ਹੈ ਜੋ ਬਾਅਦ ਵਿੱਚ ਇੱਕ ਪ੍ਰੋਫੈਸ਼ਨਲ ਬੋਕਸਰ ਅਜ਼ੀਜ਼ ਅਲੀ ਬਣਦਾ ਹੈ।

Aarti dhillon

This news is Content Editor Aarti dhillon