‘ਦਿਲ ਬੇਚਾਰਾ’ ਲਈ ਫਰਾਹ ਖ਼ਾਨ ਨੂੰ ਮਿਲਿਆ ਬੈਸਟ ਕੋਰੀਓਗ੍ਰਾਫੀ ਐਵਾਰਡ, ਸੁਸ਼ਾਂਤ ਨੂੰ ਕੀਤਾ ਸਮਰਪਿਤ

03/28/2021 5:14:39 PM

ਮੁੰਬਈ: ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਆਖ਼ਿਰੀ ਫ਼ਿਲਮ ‘ਦਿਲ ਬੇਚਾਰਾ’ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਟਾਈਟਲ ਟਰੈਕ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਸੀ। ਜਿਸ ’ਤੇ ਸੁਸ਼ਾਂਤ ਨੇ ਜ਼ਬਰਦਸਤ ਡਾਂਸ ਕੀਤਾ ਸੀ। ਫਰਾਹ ਨੂੰ ਇਸ ਕੋਰੀਓਗ੍ਰਾਫੀ ਲਈ ਬੈਸਟ ਕੋਰੀਓਗ੍ਰਾਫੀ ਫ਼ਿਲਮਫੇਅਰ ਐਵਾਰਡ ਦਿੱਤਾ ਗਿਆ ਹੈ। ਫਰਾਹ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਐਵਾਰਡ ਨੂੰ ਸੁਸ਼ਾਂਤ ਨੂੰ ਸਮਰਪਿਤ ਕੀਤਾ ਹੈ। 


ਫਰਾਹ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ’ਚ ਉਹ ਐਵਾਰਡ ਦੇ ਨਾਲ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ’ਚ ਉਹ ਸੁਸ਼ਾਂਤ ਦੇ ਨਾਲ ਦਿਖਾਈ ਦੇ ਰਹੀ ਹੈ। ਤੀਜੀ ਤਸਵੀਰ ’ਚ ਉਹ ਫ਼ਿਲਮ ਡਾਇਰੈਕਟ ਮੁਕੇਸ਼ ਛਾਬੜਾ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਕੇ ਹੋਏ ਫਰਾਹ ਨੇ ਲਿਖਿਆ ‘ਇਹ ਮੇਰੇ ਲਈ ਖ਼ਾਸ ਹੈ’। ‘ਦਿਲ ਬੇਚਾਰਾ’ ਲਈ ਮੇਰਾ ਸੱਤਵਾਂ ਫ਼ਿਲਮਫੇਅਰ ਐਵਾਰਡ। ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਮੇਰਾ ਇਕਲੌਤਾ ਗਾਣਾ ਜਿਨ੍ਹਾਂ ਨੇ ਮੇਰੀ ਚੰਗੀ ਕੋਰੀਓਗ੍ਰਾਫੀ ਨੂੰ ਆਸਾਨੀ ਨਾਲ ਬਿਹਤਰੀਨ ਗਾਣੇ ’ਚ ਤਬਦੀਲ ਕਰ ਦਿੱਤਾ। ਅੱਜ ਇਸ ਐਵਾਰਡ ਨੂੰ ਲੈਂਦੇ ਹੋਏ ਖੱਟੀ-ਮਿੱਠੀ ਫੀਲਿੰਗ ਹੋਈ...ਥੈਂਕਿਊ ਮੇਰੇ ਭਾਈ ਮੁਕੇਸ਼, ਮੈਂ ਸੋਚਿਆ ਕਿ ਮੈਂ ਤੁਹਾਡੀ ਮਦਦ ਕਰ ਰਹੀ ਹਾਂ ਪਰ ਮਾਮਲਾ ਇਕਦਮ ਉਲਟਾ ਸੀ। 


ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਫਰਾਹ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ। 


ਦੱਸ ਦੇਈਏ ਸੁਸ਼ਾਂਤ ਦੀ ਇਹ ਆਖ਼ਿਰੀ ਫ਼ਿਲਮ 20 ਜੁਲਾਈ 2020 ਨੂੰ ਡਿਜ਼ਨੀ ਪਲੱਸ ਹਾਟਸਟਾਰ ’ਤੇ ਰਿਲੀਜ਼ ਹੋਈ ਸੀ। ਸੰਜਨਾ ਸਾਂਘੀ ਨੇ ਇਸ ਫ਼ਿਲਮ ਨਾਲ ਡੈਬਿਊ ਕੀਤਾ ਸੀ। ਫ਼ਿਲਮ ਦੇ ਸੁਪਰਹਿੱਟ ਗਾਣੇ ਨੂੰ ਏ.ਆਰ. ਰਹਿਮਾਨ ਨੇ ਕੰਪੋਜ਼ ਕੀਤਾ ਸੀ ਅਤੇ ਆਪਣੀ ਆਵਾਜ਼ ਦਿੱਤੀ ਸੀ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਖ਼ੂਬ ਪਿਆਰ ਦਿੱਤਾ ਗਿਆ ਸੀ। 

Aarti dhillon

This news is Content Editor Aarti dhillon