ਸੁਪਰਸਟਾਰ ਪੁਨੀਤ ਦੀ ਮੌਤ ਨਾਲ ਸਦਮੇ ''ਚ ਪ੍ਰਸ਼ੰਸਕ, ਕਿਸੇ ਨੇ ਕੀਤੀ ਖ਼ੁਦਕੁਸ਼ੀ ਤਾਂ ਕਿਸੇ ਨੂੰ ਪਿਆ ਦਿਲ ਦਾ ਦੌਰਾ

10/30/2021 12:48:15 PM

ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਪੁਨੀਤ ਰਾਜਕੁਮਾਰ (Puneeth Rajkumar) ਸਾਊਥ ਸਿਨੇਮਾ ਦਾ ਮਸ਼ਹੂਰ ਨਾਂ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਸ਼ੁੱਕਰਵਾਰ 29 ਅਕਤੂਬਰ ਨੂੰ ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪੂਰੀ ਫ਼ਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ। 46 ਸਾਲ ਦੀ ਉਮਰ 'ਚ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰੇ ਸੀਨੇ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਵਿਕਰਮ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਸਦਮੇ 'ਚ ਹਨ। ਪੁਨੀਤ ਦੇ ਦਿਹਾਂਤ ਨਾਲ ਉਨ੍ਹਾਂ ਦੇ ਇਕ ਡਾਈਹਾਰਟ ਫੈਨ ਨੂੰ ਅਜਿਹਾ ਸਦਮਾ ਲੱਗਾ ਕਿ ਇਸ ਗਮ 'ਚ ਉਸ ਨੇ ਖ਼ੁਦਕੁਸ਼ੀ (ਆਤਮ-ਹੱਤਿਆ) ਕਰ ਲਈ ਅਤੇ ਦੋ ਹੋਰ ਲੋਕਾਂ ਦੀ ਦਿਲ ਦਾ ਦੌਰਾ (Puneeth Rajkumar Fans died) ਪੈਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ -  ਵੱਡੀ ਖ਼ਬਰ : 28 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਇਆ ਸ਼ਾਹਰੁਖ ਦਾ ਪੁੱਤਰ ਆਰੀਅਨ

ਪੁਨੀਤ ਰਾਜਕੁਮਾਰ ਦੇ ਦਿਹਾਂਤ ਦਾ ਗ਼ਮ ਫੈਨਜ਼ ਸਹਿ ਨਹੀਂ ਸਕੇ। ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਹਨੂਰ ਤਾਲੁਕਾ ਦੇ ਮਾਰੋ ਪਿੰਡ 'ਚ ਇਕ 30 ਸਾਲ ਦੇ ਸਖ਼ਸ਼ ਨੇ ਜਿਵੇਂ ਹੀ ਇਹ ਖ਼ਬਰ ਸੁਣੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਨਿਅੱਪਾ ਦੇ ਰੂਪ 'ਚ ਹੋਈ ਹੈ, ਜੋ ਇਕ ਕਿਸਾਨ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ।

ਇਹ ਵੀ ਪੜ੍ਹੋ-  27 ਦਿਨਾਂ ਬਾਅਦ ਅੱਜ ਜੇਲ੍ਹ 'ਚੋਂ ਰਿਹਾਅ ਹੋਣਗੇ ਆਰੀਅਨ ਖ਼ਾਨ, ਬੇਟੇ ਨੂੰ ਲੈਣ ਸ਼ਾਹਰੁਖ ਖ਼ਾਨ ਖ਼ੁਦ ਜਾਣਗੇ

ਉਥੇ ਹੀ ਇਕ ਹੋਰ ਫੈਨਜ਼ ਦਾ ਦਿਹਾਂਤ ਬੇਲਗਾਵੀ ਦੇ ਸ਼ਿੰਦੋਲੀ ਪਿੰਡ 'ਚ ਦਿਲ ਦਾ ਦੌਰਾ ਪੈਣ ਨਾਲ ਹੋਇਆ। ਮ੍ਰਿਤਕ ਦਾ ਨਾਂ ਪਰਸ਼ੂਰਾਮ ਦੇਮਤ੍ਰਾਵਰ ਦੱਸਿਆ ਜਾ ਰਿਹਾ ਹੈ, ਜੋ ਪੁਨੀਤ ਰਾਜਕੁਮਾਰ ਦਾ ਕੱਟੜ ਪ੍ਰਸ਼ੰਸਕ ਸੀ। ਦਿਹਾਂਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਕਾਫ਼ੀ ਦੁਖੀ ਸੀ ਅਤੇ ਟੀ. ਵੀ. ਦੇ ਸਾਹਮਣੇ ਬਸ ਰੋਈ ਜਾ ਰਹੇ ਸੀ। ਰਾਤ 11 ਵਜੇ ਪੁਨੀਤ ਦੇ ਫੈਨ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ - ਬਿੱਗ ਬੌਸ 15 : ਅਫਸਾਨਾ ਖ਼ਾਨ ਅੰਦਰ ਆਇਆ ਭੂਤ, ਸ਼ਰੇਆਮ ਸ਼ਮਿਤਾ ਸ਼ੈੱਟੀ ਤੋਂ ਕੀਤੀ ਇਹ ਮੰਗ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਇਕ ਹੋਰ ਪ੍ਰਸ਼ੰਸਕ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਘਟਨਾ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਅਥਾਨੀ 'ਚ ਹੋਈ। ਮ੍ਰਿਤਕ ਦੀ ਪਛਾਣ ਰਾਹੁਲ ਗਾਦਿਵਾਦਾਰਾ ਦੇ ਰੂਪ 'ਚ ਹੋਈ ਹੈ। ਰਿਪੋਰਟਸ ਅਨੁਸਾਰ, ਪਹਿਲਾਂ ਉਨ੍ਹਾਂ ਨੇ ਪੁਨੀਤ ਦੀ ਤਸਵੀਰ ਨੂੰ ਫੁੱਲਾਂ ਨਾਲ ਸਜਾਇਆ ਅਤੇ ਫਿਰ ਆਪਣੇ ਘਰ 'ਚ ਫਾਹਾ ਲਾ ਕੇ ਮੌਤ ਨੂੰ ਗਲ਼ੇ ਲਗਾ ਲਿਆ।

ਇਹ ਵੀ ਪੜ੍ਹੋ - ਬਾਲੀਵੁੱਡ ਦੇ ਦਿੱਗਜ ਅਦਾਕਾਰ ਯੂਸਫ ਹੁਸੈਨ ਦਾ ਦਿਹਾਂਤ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਦਿਓ।

sunita

This news is Content Editor sunita