ਤਮੰਨਾ ਭਾਟੀਆ ਨੂੰ ਮਿਲਣ ਲਈ ਫੈਨ ਨੇ ਟੱਪੇ ਬੈਰੀਕੇਡ, ਅਦਾਕਾਰਾ ਦਾ ਫੜਿਆ ਹੱਥ ਤੇ ਫਿਰ...

08/08/2023 1:25:42 PM

ਮੁੰਬਈ (ਬਿਊਰੋ)– ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੇਲਰ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਅਦਾਕਾਰਾ ਕੇਰਲ ’ਚ ਇਕ ਇਵੈਂਟ ’ਚ ਸ਼ਾਮਲ ਹੋਈ, ਜਿਥੇ ਇਕ ਪ੍ਰਸ਼ੰਸਕ ਨੇ ਉਸ ਨੂੰ ਮਿਲਣ ਲਈ ਬੈਰੀਕੇਡ ਪਾਰ ਕੀਤੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।

ਵੀਡੀਓ ’ਚ ਤਮੰਨਾ ਰਵਾਇਤੀ ਲੁੱਕ ’ਚ ਨਜ਼ਰ ਆ ਰਹੀ ਹੈ। ਉਸ ਨੇ ਹਰੇ ਤੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਹੈ। ਕੰਨਾਂ ’ਚ ਝੁਮਕੇ ਤੇ ਮੱਥੇ ’ਤੇ ਬਿੰਦੀ ਲਗਾਈ ਤਮੰਨਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਵੈਂਟ ਤੋਂ ਬਾਅਦ ਉਸ ਨੂੰ ਸਟੇਜ ਤੋਂ ਤੁਰਦਿਆਂ ਦੇਖਿਆ ਗਿਆ, ਜਦੋਂ ਉਹ ਬਾਹਰ ਨਿਕਲੀ ਤਾਂ ਇਕ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਬੈਰੀਕੇਡ ਤੋਂ ਛਾਲ ਮਾਰ ਗਿਆ।

ਇਹ ਖ਼ਬਰ ਵੀ ਪੜ੍ਹੋ : ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

ਇਸ ਦੌਰਾਨ ਪ੍ਰੋਗਰਾਮ ’ਚ ਮੌਜੂਦ ਸਕਿਓਰਿਟੀ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਤਮੰਨਾ ਨੇ ਸਥਿਤੀ ਨੂੰ ਸੰਭਾਲਦਿਆ, ਉਸ ਨੂੰ ਸ਼ਾਂਤ ਕੀਤਾ ਤੇ ਉਸ ਨਾਲ ਹੱਥ ਮਿਲਾਇਆ। ਇੰਨਾ ਹੀ ਨਹੀਂ, ਅਦਾਕਾਰਾ ਨੇ ਉਸ ਵਿਅਕਤੀ ਨਾਲ ਸੈਲਫੀ ਵੀ ਲਈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕ ਤਮੰਨਾ ਦੇ ਇਸ ਅੰਦਾਜ਼ ਦੀ ਤਾਰੀਫ਼ ਕਰ ਰਹੇ ਹਨ।

ਤਮੰਨਾ ਭਾਟੀਆ ਜਲਦ ਹੀ ਰਜਨੀਕਾਂਤ ਦੇ ਨਾਲ ਫ਼ਿਲਮ ‘ਜੇਲਰ’ ’ਚ ਨਜ਼ਰ ਆਵੇਗੀ। ਫ਼ਿਲਮ ’ਚ ਜੈਕੀ ਸ਼ਰਾਫ, ਮੋਹਨ ਲਾਲ, ਰਾਮਿਆ ਕ੍ਰਿਸ਼ਨਨ, ਪ੍ਰਿਯੰਕਾ ਅਰੁਲ ਮੋਹਨ, ਸ਼ਿਵ ਰਾਜਕੁਮਾਰ, ਯੋਗੀ ਬਾਬੂ, ਵਸੰਤ ਰਵੀ ਤੇ ਵਿਨਾਇਕਨ ਵੀ ਹਨ। ਇਸ ਦਾ ਨਿਰਦੇਸ਼ਨ ਨੈਲਸਨ ਦਿਲੀਪ ਕੁਮਾਰ ਨੇ ਕੀਤਾ ਹੈ। ਫ਼ਿਲਮ ’ਚ ਰਜਨੀਕਾਂਤ ਇਕ ਜੇਲਰ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਇਕ ਮਿਸ਼ਨ ’ਤੇ ਹੈ। ਇਹ ਫ਼ਿਲਮ 10 ਅਗਸਤ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh