264 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੇਗਾ ਪਾਵਰ ਸਟਾਰ ਰਾਮ ਚਰਨ ਨੂੰ ਮਿਲਣ ਪਹੁੰਚੇ ਪ੍ਰਸ਼ੰਸਕ

05/30/2022 5:58:54 PM

ਮੁੰਬਈ: ਮੇਗਾ ਪਾਵਰ ਸਟਾਰ ਦੇ ਫ਼ੈਨਡਮ ਤੋਂ ਅਸੀਂ ਸਾਰੇ ਜਾਣੂ ਹਾਂ। ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ’ਚ ਕੋਈ ਕਸਰ ਨਹੀਂ ਛੱਡੀ। ਆਪਣੇ ਮਨਪਸੰਦ ਕਾਲਾਕਾਰ ਨੂੰ ਪ੍ਰਸ਼ੰਸਕਾਂ ਨੇ ਉਸ ਨੂੰ ਹਰ ਤਰੀਕੇ ਨਾਲ ਸਮਰਥਨ ਦਿੱਤਾ ਹੈ ਅਤੇ ਪਿਆਰ ਵੀ ਦਿੰਦੇ ਹਨ।

ਇਹ ਵੀ ਪੜ੍ਹੋ: ਲਾਲ ਸਿੰਘ ਚੱਢਾ ਦੀ ਕਹਾਣੀ ਨੇ ਦੇਸ਼ ਭਰ ’ਚ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ, ਇੰਟਰਨੈੱਟ ’ਤੇ ਮਿਲ ਰਿਹਾ ਭਰਵਾਂ ਹੁੰਗਾਰਾ

ਰਾਮ ਚਰਨ ਦੇ ਇਕ ਪ੍ਰਸ਼ੰਸਕ ਜੈਰਾਜ ਨੇ ਗਡਵਾਲ ਦੇ ਗੋਰਲਖ਼ਾਨ ਸਥਿਤ ਆਪਣੇ ਖ਼ੇਤ ਦੇ ਚੌਲਾਂ ਅਤੇ ਝੋਨੇ ਦੇ ਨਾਲ ਰਾਮ ਚਰਨ ਦੀ ਤਸਵੀਰ ਬਣਾਈ ਹੈ। ਜਿਸ ’ਚ ਪ੍ਰਸ਼ੰਸਕ ਦਾ ਪਿਆਰ ਦਿਖਾਈ ਦੇ ਰਿਹਾ ਹੈ। ਰਾਮ ਚਰਨ ਇਸ ਨੂੰ ਦੇਖ ਕੇ ਮੁਸਕਰਾਂ ਰਹੇ ਹਨ।

ਜੈਰਾਜ ਨੇ ਸਿਰਫ਼ ਆਪਣੀ ਕਲਾ ਦਾ ਇਕ ਪੀਸ ਹੀ ਨਹੀਂ ਬਣਾਇਆ  ਸਗੋਂ ਉਸਨੇ ਸਟਾਰ ਨੂੰ ਮਿਲਣ ਲਈ ਲਗਭਗ 264 ਕਿਲੋਮੀਟਰ ਦੀ ਪੈਦਲ ਯਾਤਰਾ ਵੀ ਕੀਤੀ ਅਤੇ ਅਦਾਕਾਰ ਨੂੰ ਸਿੱਧੇ ਆਪਣੇ ਪਿਆਰ ਦਾ ਪ੍ਰਤੀਕ ਕੀਤਾ ਹੈ। ਉਸਨੇ ਦੱਸਿਆ ਕਿ ਇਕ ਸਟਾਰ ਲਈ ਇਹ ਤਸਵੀਰ ਬਣਾਈ ਹੈ।

ਇਹ ਵੀ ਪੜ੍ਹੋ: ਕਾਨਸ 'ਚ ਹੁਸਨ ਦਾ ਜਲਵਾ ਬਿਖੇਰਨ ਤੋਂ ਬਾਅਦ ਮੁੰਬਈ ਪਰਤੀ ਦੀਪਿਕਾ ਪਾਦੁਕੋਣ (ਤਸਵੀਰਾਂ)

ਰਾਮ ਚਰਨ ਆਪਣੇ ਪ੍ਰਸ਼ੰਸਕ ਦੇ ਇਸ ਚੀਜ਼ ਤੋਂ ਹੈਰਾਨ ਹੋ ਗਏ। ਰਾਮ ਚਰਨ ਦੇ ਪ੍ਰਸ਼ੰਸਕ ਵੱਲੋਂ ਕੁਝ ਤਸਵੀਰਾਂ  ਸਾਹਮਣੇ ਆਇਆ ਹਨ। ਜਿਸ ’ਚ ਉਹ ਦੋਵੇਂ ਇਕੱਠੇ ਬੈਠੇ ਹੋਏ ਹਨ। ਇੱਥੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਮੇਗਾ ਪਾਵਰ ਸਟਾਰ ਆਪਣੇ ਪ੍ਰਸ਼ੰਸਕਾਂ ਨੂੰ ਦਿਲ ’ਚ ਜਗ੍ਹਾ ਦਿੰਦੇ ਹਨ।

Anuradha

This news is Content Editor Anuradha