ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਦਿਲ ਦਾ ਦੌਰਾ ਪੈਣ ਕਾਰਨ ਪ੍ਰਸਿੱਧ ਅਦਾਕਾਰ ਦੀ ਮੌਤ

11/07/2020 10:25:37 AM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮਾਂ 'ਚ ਛੋਟੇ-ਮੋਟੇ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਗੁਰਪ੍ਰੀਤ ਲਾਡੀ ਇਸ ਫਾਨੀ ਦੁਨੀਆ ਅਲਵਿਦਾ ਆਖ ਗਏ ਹਨ। ਇਸ ਗੱਲ ਦੀ ਜਾਣਕਾਰੀ ਪੰਜਾਬੀ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। 


ਦੱਸ ਦਈਏ ਕਿ ਗੁਰਚੇਤ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ, 'ਗੁਰਪ੍ਰੀਤ ਲਾਡੀ ਜਿਸ ਨੂੰ ਫੈਮਲੀ ਫ਼ਿਲਮਾਂ 'ਚ ਦੇਖਿਆ ਗਿਆ। ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਲਾਡੀ ਇਸ ਦੁਨੀਆਂ 'ਚ ਨਹੀ ਰਿਹਾ। 5 ਨਵੰਬਰ ਨੂੰ ਗੀਤ ਦਾ ਰੈਪ ਕੀਤਾ ਅਤੇ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ, ਰਾਤ ਨੂੰ ਕਿਤੇ ਅਟੈਕ ਆ (ਦਿਲ ਦਾ ਦੌਰਾ ਪੈ) ਗਿਆ। ਸਵੇਰੇ 6 ਨਵੰਬਰ ਨੂੰ 9 ਵਜੇ 'ਤੇ ਉਸ ਨੂੰ ਦਮਨ ਨੇ ਬਹੁਤ ਅਵਾਜ਼ਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਬਚਪਨ 'ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। 15 ਨਵੰਬਰ ਨੂੰ ਭੋਗ ਉਹਦੇ ਜੱਦੀ ਪਿੰਡ ਲਿੱਦੜਾਂ (ਸੰਗਰੂਰ) ਵਿਖੇ ਪਾਇਆ ਜਾਵੇਗਾ।
 

sunita

This news is Content Editor sunita