ਐੱਨ. ਸੀ. ਬੀ. ਦੀ ਜਾਂਚ ਵਿਚਾਲੇ ਦੇਸ਼ ਛੱਡ ਕੇ ਭੱਜਿਆ ਇਹ ਅਦਾਕਾਰ!

12/19/2020 3:31:20 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਦੇ ਕਈ ਵੱਡੇ ਨਾਂ ਇਨ੍ਹੀਂ ਦਿਨੀਂ ਐੱਨ. ਸੀ. ਬੀ. ਦੀ ਜਾਂਚ ਦੇ ਘੇਰੇ ’ਚ ਹਨ ਪਰ ਇਸ ਵਿਚਾਲੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਹੈ ਕਿ ਜਾਂਚ ਵਿਚਾਲੇ ਅਦਾਕਾਰ ਅਰਜੁਨ ਰਾਮਪਾਲ ਦੇਸ਼ ਛੱਡ ਕੇ ਜਾ ਚੁੱਕੇ ਹਨ। ਹਾਲ ਹੀ ’ਚ ਐੱਨ. ਸੀ. ਬੀ. ਨੇ 16 ਦਸੰਬਰ ਨੂੰ ਅਰਜੁਨ ਰਾਮਪਾਲ ਨੂੰ ਇਕ ਵਾਰ ਮੁੜ ਪੇਸ਼ ਹੋਣ ਲਈ ਕਿਹਾ ਸੀ ਪਰ ਅਰਜੁਨ ਐੱਨ. ਸੀ. ਬੀ. ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਉਥੇ ਹੁਣ ਉਨ੍ਹਾਂ ਨੂੰ ਲੈ ਕੇ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

ਸੰਮਨ ਤੋਂ ਬਾਅਦ ਜਦੋਂ ਅਰਜੁਨ ਰਾਮਪਾਲ ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ, ਉਦੋਂ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ 22 ਦਸੰਬਰ ਤਕ ਦਾਂ ਸਮਾਂ ਮੰਗਿਆ ਸੀ ਪਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਦੀ ਆਗਾਮੀ ਫ਼ਿਲਮ ‘ਨੇਲ ਪਾਲਿਸ਼’ ਦਾ ਪ੍ਰਚਾਰ ਕੰਮ ਦੇਖ ਰਹੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਅਰਜੁਨ ਰਾਮਪਾਲ ਇਨ੍ਹੀਂ ਦਿਨੀਂ ਦੇਸ਼ ਤੋਂ ਬਾਹਰ ਹਨ। ਉਹ ਬੀਤੇ ਦਿਨੀਂ ਕਿਸੇ ਕੰਮ ਲਈ ਲੰਡਨ ਚਲੇ ਗਏ ਹਨ।

ਫ਼ਿਲਮ ਦੀ ਪ੍ਰਮੋਸ਼ਨ ’ਚ ਵੀ ਪ੍ਰੇਸ਼ਾਨੀ
ਖ਼ਬਰ ਦੀ ਮੰਨੀਏ ਤਾਂ ਇਹੀ ਵਜ੍ਹਾ ਹੈ ਕਿ ਅਰਜੁਨ ਰਾਮਪਾਲ ਦੀ ਸ਼ੁੱਕਰਵਾਰ ਨੂੰ ਮੀਡੀਆ ਨਾਲ ਹੋਣ ਵਾਲੀ ਗੱਲਬਾਤ ਵੀ ਟਾਲ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਦੀ ਫ਼ਿਲਮ ‘ਨੇਲ ਪਾਲਿਸ਼’ ਨਵੇਂ ਸਾਲ ਦੇ ਪਹਿਲੇ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਤੇ ਪਾਇਲ ਦੀਆਂ ਗੱਲਾਂ ਸੁਣ ਹੱਸ-ਹੱਸ ਦੂਹਰਾ ਹੋਇਆ ਦਿਲਜੀਤ ਦੋਸਾਂਝ, ਤੁਹਾਡੇ ਵੀ ਢਿੱਡੀਂ ਪੀੜਾਂ ਪਾਵੇਗੀ ਵੀਡੀਓ

ਇਹ ਸਿਤਾਰੇ ਵੀ ਜਾਂਚ ਵਿਚਾਲੇ ਛੱਡ ਚੁੱਕੇ ਨੇ ਦੇਸ਼
ਐੱਨ. ਸੀ. ਬੀ. ਦੀ ਜਾਂਚ ਵਿਚਾਲੇ ਦੇਸ਼ ਛੱਡ ਕੇ ਜਾਣ ਵਾਲੇ ਫ਼ਿਲਮੀ ਸਿਤਾਰਿਆਂ ’ਚ ਅਰਜੁਨ ਰਾਮਪਾਲ ਪਹਿਲੇ ਅਦਾਕਾਰ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਅਦਾਕਾਰਾ ਸਪਨਾ ਪੱਬੀ ਵੀ ਸੰਮਨ ਮਿਲਣ ਦੇ ਤੁਰੰਤ ਬਾਅਦ ਲੰਡਨ ਚਲੀ ਗਈ ਸੀ। ਬਾਅਦ ’ਚ ਸੋਸ਼ਲ ਮੀਡੀਆ ’ਤੇ ਸਪਨਾ ਨੇ ਕਿਹਾ ਕਿ ਉਹ ਐੱਨ. ਸੀ. ਬੀ. ਨੂੰ ਜਾਣਕਾਰੀ ਦੇ ਕੇ ਲੰਡਨ ਆਈ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ ਇਕ ਵਾਰ ਮੁੜ ਕਰਨ ਜੌਹਰ ਨੂੰ ਐੱਨ. ਸੀ. ਬੀ. ਦੇ ਸੰਮਨ ਤੋਂ ਬਾਅਦ ਇਹ ਮਾਮਲਾ ਸੁਰਖ਼ੀਆਂ ’ਚ ਛਾਇਆ ਹੋਇਆ ਹੈ। ਇਸ ਮਾਮਲੇ ’ਚ ਬਾਲੀਵੁੱਡ ਦੇ ਕਈ ਸਿਤਾਰਿਆਂ ’ਤੇ ਐੱਨ. ਸੀ. ਬੀ. ਦਾ ਸ਼ਿਕੰਜਾ ਕੱਸ ਚੁੱਕਾ ਹੈ। ਕਈ ਸਿਤਾਰਿਆਂ ਕੋਲੋਂ ਅਜੇ ਵੀ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ’ਚ ਕਰਨ ਜੌਹਰ, ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ, ਸਾਰਾ ਅਲੀ ਖ਼ਾਨ, ਰਕੁਲ ਪ੍ਰੀਤ ਸਿੰਘ, ਸਪਨਾ ਪੱਬੀ, ਅਰਜੁਨ ਰਾਮਪਾਲ, ਉਨ੍ਹਾਂ ਦੀ ਪ੍ਰੇਮਿਕਾ ਗੈਬ੍ਰੀਏਲਾ ਤੇ ਗੈਬ੍ਰੀਏਲਾ ਦਾ ਭਰਾ ਮੁੱਖ ਹਨ।

ਨੋਟ– ਬਾਲੀਵੁੱਡ ਸਿਤਾਰਿਆਂ ’ਤੇ ਐੱਨ. ਸੀ. ਬੀ. ਦੀ ਜਾਂਚ ਨੂੰ ਤੁਸੀਂ ਕਿਵੇਂ ਦੇਖਦੇ ਹੋ?

Rahul Singh

This news is Content Editor Rahul Singh