ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

Tuesday, May 26, 2026 - 12:04 PM (IST)

ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

ਮੁੰਬਈ (ਏਜੰਸੀ) : ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇਸ ਸਟਾਰ ਜੋੜੇ ਦੇ ਘਰ ਦੋ ਜੁੜਵਾ ਪੁੱਤਰਾਂ ਨੇ ਜਨਮ ਲਿਆ ਹੈ। ਮਾਪੇ ਬਣਨ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਵਿੱਚ ਇੱਕ ਨਵੇਂ ਅਤੇ ਖੂਬਸੂਰਤ ਅਧਿਆਏ ਦੀ ਸ਼ੁਰੂਆਤ ਹੋਈ ਹੈ।

ਇਹ ਵੀ ਪੜ੍ਹੋ: 'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ

PunjabKesari

ਮੰਗਲਵਾਰ ਨੂੰ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਵਿਵੇਕ ਦਹੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਬੱਚਿਆਂ ਦੀ ਇੱਕ ਬੇਹੱਦ ਪਿਆਰੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਅਸੀਂ ਖੁਸ਼ੀ ਮੰਗੀ ਸੀ... ਰੱਬ ਨੇ ਕਿਹਾ, 'ਦੁੱਗਣੀ ਲੈ ਲਓ।' ਜੁੜਵਾ ਪੁੱਤਰਾਂ ਦੀ ਦਾਤ ਮਿਲੀ ਹੈ।"

ਇਹ ਵੀ ਪੜ੍ਹੋ: ਜਦੋਂ ਬਾਲੀਵੁੱਡ ਦੀ ਸੁਪਰਹਿੱਟ ਅਦਾਕਾਰਾ ਨੇ ਬਣਾਈ Adult ਫ਼ਿਲਮ ! ਪਰ ਖ਼ੁਦ ਨੂੰ ਹੀ ਨਾ ਮਿਲੀ ਦੇਖਣ ਦੀ ਇਜਾਜ਼ਤ

PunjabKesari

ਕੈਪਸ਼ਨ ਵਿੱਚ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਵਿਵੇਕ ਨੇ ਲਿਖਿਆ, "ਆਖਰਕਾਰ ਇੰਤਜ਼ਾਰ ਖਤਮ ਹੋਇਆ... 'The Boys' ਆ ਗਏ ਹਨ ਅਤੇ ਜ਼ਿੰਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੂਬਸੂਰਤ ਲੱਗਣ ਲੱਗ ਪਈ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਮਸ਼ਹੂਰ ਫਿਲਮ ਦਾ ਆਈਕਾਨਿਕ ਡਾਇਲਾਗ ਲਿਖਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਮੇਰੇ ਕਰਨ ਅਰਜੁਨ ਆ ਗਏ!" ਵਿਵੇਕ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਇਸ ਨਵੇਂ ਸਫਰ ਲਈ ਦੁਆਵਾਂ ਅਤੇ ਆਸ਼ੀਰਵਾਦ ਦੇਣ।

ਇਹ ਵੀ ਪੜ੍ਹੋ: ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ 'ਗੱਲ' ! ਪਤਨੀ ਨੂੰ ਯਾਦ ਕਰ ਹੋ ਗਏ ਭਾਵੁਕ

ਦੱਸਣਯੋਗ ਹੈ ਕਿ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਾਹੀਆ ਦੀ ਪਹਿਲੀ ਮੁਲਾਕਾਤ ਸੁਪਰਹਿੱਟ ਟੀਵੀ ਸੀਰੀਅਲ 'ਯੇ ਹੈ ਮੁਹੱਬਤੋਂ' ਦੇ ਸੈੱਟ 'ਤੇ ਹੋਈ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। 

ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ 'ਐਤਵਾਰ ਦਰਸ਼ਨ' ਦੌਰਾਨ ਪ੍ਰਸ਼ੰਸਕ ਹੋਇਆ ਬੇਹੋਸ਼, 'ਜਲਸਾ' ਦੇ ਬਾਹਰ ਮਚੀ ਹਫੜਾ-ਦਫੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News